31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2025

ਪਰਿਵਾਰ ਨੇ ਇਨਸਾਫ ਲਈ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ ਕੀਤਾ ਜਾਮ

ਗੋਲੂ ਕਾ ਮੋੜ, 2 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਸਥਾਨਕ ਕਸਬਾ ਗੋਲੂ ਕਾ ਮੋੜ ਵਾਸੀ ਕਸ਼ਮੀਰ...

ਅਜੀਤ ਡੈਸਕ 02-07-2025

ਗੋਲੂ ਕਾ ਮੋੜ, 2 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਸਥਾਨਕ ਕਸਬਾ ਗੋਲੂ ਕਾ ਮੋੜ ਵਾਸੀ ਕਸ਼ਮੀਰ ਲਾਲ ਦੀ ਬੇਟੀ ਸੁਰਜੀਤ ਕੌਰ ਪਿੰਡ ਭਾਟੇ ਵਿਆਹੀ ਹੋਈ ਸੀ। ਸਹੁਰਿਆਂ ਦੇ ਤਸੀਹਿਆਂ ਤੋਂ ਦੁਖੀ ਹੋਈ ਸੁਰਜੀਤ ਕੌਰ ਨੇ ਆਪਣੇ ਉੱਪਰ ਤੇਲ ਪਾ ਕੇ ਅੱਗ ਲਗਾ ਲਈ ਅਤੇ ਸੁਰਜੀਤ ਕੌਰ ਨੇ ਦੋ ਦਿਨ ਚੱਲੇ ਇਲਾਜ ਤੋਂ ਬਾਅਦ ਸੀ.ਐਮ.ਸੀ ਹਸਪਤਾਲ ਲਧਿਆਣਾ ਵਿਖੇ ਦਮ ਤੋੜ ਦਿੱਤਾ। ਗੁਰੂਹਰਸਹਾਏ ਦੀ ਪੁਲਿਸ ਨੇ ਸੁਰਜੀਤ ਕੌਰ ਦੇ ਪਤੀ ਬਲਜੀਤ ਸਿੰਘ ਪੁੱਤਰ ਸ਼ੇਰ ਚੰਦ ਪਿੰਡ ਕੁਤਬਗੜ੍ਹ ਭਾਟਾ ਥਾਣਾ ਗੁਰੂਹਰਸਹਾਏ ਉਤੇ ਮੁਕੱਦਮਾ ਦਰਜ ਕਰ ਲਿਆ ਹੈ ਪਰ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪਰਿਵਾਰ ਦੇ ਨਾਲ ਸਮੂਹ ਪਿੰਡ ਵਾਸੀਆਂ ਨੇ ਗੋਲੂ ਕਾ ਮੌੜ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ ਜਾਮ ਕਰ ਦਿੱਤਾ ਹੈ। 

ਪਿਛਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਲਜਾਰ ਬੌਬੀ ਵਲੋਂ ਲੋਕ ਭਲਾਈ ਸਕੀਮਾਂ ਸਬੰਧੀ ਸਮੀਖਿਆ ਅਗਲੀ ਖ਼ਬਰ ਭਾਰਤ-ਇੰਗਲੈਂਡ ਦੂਜਾ ਟੈਸਟ : ਭਾਰਤ ਦੀ ਪਹਿਲੀ ਵਿਕਟ ਡਿਗੀ, ਕੇ.ਐਲ. ਰਾਹੁਲ 2 ਦੌੜਾਂ ਬਣਾ ਕੇ ਆਊਟ