30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2025

ਫਗਵਾੜਾ ਵਿਖੇ ਵੱਡੀ ਮਾਤਰਾ ’ਚ ਗਊ ਮਾਸ ਬਰਾਮਦ, ਹੋਇਆ ਵਿਰੋਧ

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਅੱਜ ਸ਼ਾਮ ਫਗਵਾੜਾ-ਗੁਰਾਇਆ ਸੜਕ ’ਤੇ ਚਾਚੋਕੀ ਪਿੰਡ ਵਿਖੇ ਪੈਂਦੇ...

ਅਜੀਤ ਡੈਸਕ 02-07-2025

ਫਗਵਾੜਾ, 2 ਜੁਲਾਈ (ਹਰਜੋਤ ਸਿੰਘ ਚਾਨਾ)-ਅੱਜ ਸ਼ਾਮ ਫਗਵਾੜਾ-ਗੁਰਾਇਆ ਸੜਕ ’ਤੇ ਚਾਚੋਕੀ ਪਿੰਡ ਵਿਖੇ ਪੈਂਦੇ ਇਕ ਪ੍ਰਮੁੱਖ ਢਾਬੇ ਤੋਂ ਕਰੀਬ ਸਾਢੇ 6 ਕੁਇੰਟਲ ਗਊ ਮਾਸ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਹਿੰਦੂ ਸ਼ਿਵ ਸੈਨਾ, ਬਜਰੰਗ ਦਲ ਤੇ ਗਊ ਰੱਖਿਆ ਦਲ ਦੇ ਆਗੂ ਹਰਸ਼ ਭੱਲਾ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ ਉਤੇ ਉਹ ਮੌਕੇ ’ਤੇ ਪੁੱਜੇ ਤੇ ਤਿੱਖਾ ਰੋਸ ਪ੍ਰਗਟ ਕੀਤਾ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਕਤ ਢਾਬੇ ਦੇ ਮਗਰ ਇਕ ਬਣੇ ਕਮਰੇ ’ਚ  6-7 ਕਰਮਚਾਰੀ ਗਊ ਦਾ ਮਾਸ ਕੱਟ ਕੇ ਪੈਕ ਕਰਨ ਲਈ ਰੱਖੇ ਹੋਏ ਹਨ। 

ਪਿਛਲੀ ਖ਼ਬਰ ਫਗਵਾੜਾ ਦੇ ਨਜ਼ਦੀਕੀ ਪਿੰਡ ਗੰਢਵਾਂ ਵਿਚ ਚਲੀਆਂ ਗੋਲੀਆਂ, ਨੌਜਵਾਨ ਦੀ ਹੋਈ ਮੌਤ ਅਗਲੀ ਖ਼ਬਰ ਵਿਅਕਤੀ 'ਤੇ ਅਣਪਛਾਤੇ ਨੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ