28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2025

ਭਾਰਤ-ਇੰਗਲੈਂਡ ਦੂਜਾ ਟੈਸਟ : 110 ਓਵਰਾਂ ਤੋਂ ਬਾਅਦ ਭਾਰਤ 419/6

ਐਜਬੈਸਟਨ, 3 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦੌਰਾਨ ਦੂਜਾ ਟੈਸਟ ਮੈਚ ਕੱਲ੍ਹ ਤੋਂ ਸ਼ੁਰੂ...

ਅਜੀਤ ਡੈਸਕ 03-07-2025

ਐਜਬੈਸਟਨ, 3 ਜੁਲਾਈ-ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦੌਰਾਨ ਦੂਜਾ ਟੈਸਟ ਮੈਚ ਕੱਲ੍ਹ ਤੋਂ ਸ਼ੁਰੂ ਹੋਇਆ ਹੈ। ਟਾਸ ਜਿੱਤ ਕੇ ਇੰਗਲੈਂਡ ਦੇ ਕਪਤਾਨ ਬੈਨ ਸਟੋਕਸ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਇੰਗਲੈਂਡ 1-0 ਨਾਲ ਅੱਗੇ ਹੈ। ਦੂਜੇ ਦਿਨ ਦੀ ਖੇਡ ਦੌਰਾਨ ਭਾਰਤ ਦਾ ਸਕੋਰ 110 ਓਵਰਾਂ ਤੋਂ ਬਾਅਦ 419 ਦੌੜਾਂ 6 ਵਿਕਟਾਂ ਦੇ ਨੁਕਸਾਨ ਉਤੇ ਹੈ। ਸ਼ੁਭਮਨ ਗਿੱਲ 168 ਦੌੜਾਂ ਉਤੇ ਨਾਬਾਦ ਹਨ। ਗਿੱਲ ਨੇ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਲਗਾਤਾਰ ਦੂਜਾ ਸੈਂਕੜਾ ਲਗਾਇਆ ਹੈ। ਸ਼ੁਭਮਨ ਗਿੱਲ ਨੇ ਇੰਗਲੈਂਡ ਦੀ ਧਰਤੀ 'ਤੇ ਖੇਡੇ ਗਏ ਟੈਸਟ ਮੈਚ ਵਿਚ 150 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਕਪਤਾਨ ਬਣ ਕੇ ਇਤਿਹਾਸ ਦੀਆਂ ਕਿਤਾਬਾਂ ਵਿਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਵਿਚ ਟੀਮ ਇੰਡੀਆ ਦੀ ਅਗਵਾਈ ਕਰ ਰਹੇ ਗਿੱਲ ਨੇ ਬਰਮਿੰਘਮ ਦੇ ਐਜਬੈਸਟਨ ਵਿਖੇ ਚੱਲ ਰਹੇ ਦੂਜੇ ਭਾਰਤ-ਇੰਗਲੈਂਡ ਟੈਸਟ ਦੀ ਪਹਿਲੀ ਪਾਰੀ ਵਿਚ 263ਵੀਂ ਗੇਂਦ 'ਤੇ ਇਕ ਸਿੰਗਲ ਲੈ ਕੇ 150 ਦੌੜਾਂ ਦਾ ਅੰਕੜਾ ਪਾਰ ਕੀਤਾ।

 

ਪਿਛਲੀ ਖ਼ਬਰ ਵਿਧਾਇਕ ਬਾਵਾ ਹੈਨਰੀ ਨੇ 2 ਤੋਂ ਵੱਧ ਬੱਚਿਆਂ ਸੰਬੰਧੀ ਸਪੀਕਰ ਅੱਗੇ ਪੇਸ਼ ਕੀਤਾ ਬਿੱਲ ਅਗਲੀ ਖ਼ਬਰ ਭਿਆਨਕ ਹਾਦਸੇ ਨੇ ਲਈ ਪਤੀ-ਪਤਨੀ ਦੀ ਜਾਨ