27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2025

ਸੇਵਾ ਮੁਕਤ ਡੀ.ਐਸ.ਪੀ. ਨੇ ਪਤਨੀ ਪੁੱਤਰ ’ਤੇ ਚਲਾਈਆਂ ਗੋਲੀਆਂ, ਪੁੱਤਰ ਦੀ ਮੌਕੇ ’ਤੇ ਮੌਤ

ਅੰਮ੍ਰਿਤਸਰ, 4 ਜੁਲਾਈ (ਰੇਸ਼ਮ ਸਿੰਘ)- ਅੱਜ ਦਿਨ ਦਿਹਾੜੇ ਇੱਥੇ ਮਜੀਠਾ ਰੋਡ ’ਤੇ ਸੀ.ਆਰ.ਪੀ.ਐਫ਼. ਦੇ ਸੇਵਾ ਮੁਕਤ ਡੀ.ਐਸ.ਪੀ. ਵਲੋਂ ਗੋਲੀਆਂ ਚਲਾ ਕੇ ਆਪਣੇ ਪੁੱਤਰ ਨੂੰ ਮੌਤ....

ਅਜੀਤ ਡੈਸਕ 04-07-2025

ਅੰਮ੍ਰਿਤਸਰ, 4 ਜੁਲਾਈ (ਰੇਸ਼ਮ ਸਿੰਘ)- ਅੱਜ ਦਿਨ ਦਿਹਾੜੇ ਇੱਥੇ ਮਜੀਠਾ ਰੋਡ ’ਤੇ ਸੀ.ਆਰ.ਪੀ.ਐਫ਼. ਦੇ ਸੇਵਾ ਮੁਕਤ ਡੀ.ਐਸ.ਪੀ. ਵਲੋਂ ਗੋਲੀਆਂ ਚਲਾ ਕੇ ਆਪਣੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਉਸ ਦੀ ਪਤਨੀ ਸਣੇ ਦੋ ਜਣੇ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਮੁਕਤ ਡੀ.ਐਸ.ਪੀ. ਦੀ ਸ਼ਨਾਖਤ ਤਰਸੇਮ ਸਿੰਘ ਵਜੋਂ ਹੋਈ ਹੈ, ਜੋ ਕਿ ਸੀ.ਆਰ.ਪੀ.ਐਫ਼. ਦਾ ਸਾਬਕਾ ਅਧਿਕਾਰੀ ਦੱਸਿਆ ਜਾ ਰਿਹਾ ਹੈ। ਇਸ ਦਾ ਆਪਣੀ ਪਤਨੀ ਨਾਲ ਕਾਫ਼ੀ ਲੰਮੇ ਸਮੇਂ ਤੋਂ ਤਕਰਾਰ ਚੱਲ ਰਿਹਾ ਸੀ ਅਤੇ ਇਸ ਨੇ ਦੂਜਾ ਵਿਆਹ ਕਰਵਾ ਲਿਆ ਸੀ।

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਲੜਕੀ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਮੰਤਰੀ ਦੀ ਪਾਇਲਟ ਕਾਰ ਟਰੱਕ ਨਾਲ ਟਕਰਾਈ, ਐਸ.ਆਈ. ਸਮੇਤ 3 ਪੁਲਿਸ ਕਰਮਚਾਰੀ ਜ਼ਖਮੀ