23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2025

ਮਜੀਠੀਆ ਦੀ ਮੁੜ ਤੋਂ ਅਦਾਲਤ 'ਚ ਪੇਸ਼ੀ ਅੱਜ

ਮੁਹਾਲੀ, 6 ਜੁਲਾਈ - ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਮੁੜ ਤੋਂ ਮੁਹਾਲੀ ਦੀ ਅਦਾਲਤ...

ਅਜੀਤ ਡੈਸਕ 06-07-2025

 ਮੁਹਾਲੀ, 6 ਜੁਲਾਈ - ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਅੱਜ ਮੁੜ ਤੋਂ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਮਜੀਠੀਆ ਦਾ 4 ਦਿਨ ਦਾ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ।

ਦੱਸ ਦਈਏ ਕਿ ਵਿਜੀਲੈਂਸ ਵਲੋਂ ਮਜੀਠੀਆ ਨੂੰ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਹ ਪੁਲਿਸ ਰਿਮਾਂਡ 'ਤੇ ਚੱਲ ਰਹੇ ਹਨ।
ਅਧਿਕਾਰੀਆਂ ਵਲੋਂ ਇਸ ਨੂੰ ਲੈ ਕੇ ਪੰਜਾਬ ਸਮੇਤ ਸ਼ਿਮਲਾ ਅਤੇ ਦਿਲੀ ਵਿਚ ਕਈ ਥਾਵਾਂ ਦੀ ਤਲਾਸ਼ੀ ਵੀ ਲਈ ਜਾ ਚੁੱਕੀ ਹੈ। ਪਰ ਵਿਜੀਲੈਂਸ ਵਲੋਂ ਮਜੀਠੀਆ ਦੇ ਮੰਤਰੀ ਬਣਨ ਉਪਰੰਤ ਖ਼ਰੀਦੀ ਗਈ ਸੈਨਿਕ ਫਾਰਮ ਦਿੱਲੀ ਸਥਿਤ ਜਾਇਦਾਦ ਦੀ ਤਲਾਸ਼ੀ ਲਈ ਜਾਣੀ ਬਾਕੀ ਹੈ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ ਅਗਲੀ ਖ਼ਬਰ ਪੁਲਿਸ ਵਲੋਂ ਆਈਸ ਡਰੱਗ ਅਤੇ ਗਲੋਕ ਪਿਸਤੌਲ ਸਮੇਤ ਦੋ ਵਿਅਕਤੀ ਕਾਬੂ