26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2025

ਸ਼ਾਹਕੋਟ ਐਨਕਾਊਂਟਰ: ਗਿ੍ਫ਼ਤਾਰ ਬਦਮਾਸ਼ਾਂ ਦੀ ਹੋਈ ਪਛਾਣ

ਸ਼ਾਹਕੋਟ/ਮਲਸੀਆਂ, (ਜਲੰਧਰ), 7 ਜੁਲਾਈ (ਏ.ਐਸ. ਅਰੋੜਾ/ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੋਟਲੀ ਗਾਜ਼ਰਾਂ ਵਿਖੇ ਹੋਏ ਐਨਕਾਊਂਟਰ ਦੌਰਾਨ ਸ਼ਾਹਕੋਟ ਪੁਲਿਸ ਵਲੋਂ...

ਅਜੀਤ ਡੈਸਕ 07-07-2025

ਸ਼ਾਹਕੋਟ/ਮਲਸੀਆਂ, (ਜਲੰਧਰ), 7 ਜੁਲਾਈ (ਏ.ਐਸ. ਅਰੋੜਾ/ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੋਟਲੀ ਗਾਜ਼ਰਾਂ ਵਿਖੇ ਹੋਏ ਐਨਕਾਊਂਟਰ ਦੌਰਾਨ ਸ਼ਾਹਕੋਟ ਪੁਲਿਸ ਵਲੋਂ 2 ਮੋਟਰਸਾਈਕਲ ਸਵਾਰ ਨਸ਼ਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਖੰਨਾ ਪੁੱਤਰ ਰਜਿੰਦਰ ਸਿੰਘ ਵਾਸੀ ਨਵਾਂ ਪਿੰਡ ਦੋਨੇਵਾਲ ਥਾਣਾ ਲੋਹੀਆਂ (ਜਲੰਧਰ) ਅਤੇ ਅਜੇ ਕੁਮਾਰ ਉਰਫ਼ ਅਜੈ ਬਾਬਾ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਕੰਦੋਲਾ ਕਲਾਂ ਥਾਣਾ ਨੂਰਮਹਿਲ (ਜਲੰਧਰ) ਵਜੋਂ ਹੋਈ ਹੈ। ਇਸ ਦੇ ਨਾਲ ਹੀ ਕਾਬੂ ਕੀਤੇ ਨਸ਼ਾ ਤਸਕਰਾਂ ਪਾਸੋਂ 32 ਬੋਰ ਦੇ 2 ਦੇਸੀ ਪਿਸਟਲ, 5 ਰੋਂਦ, 110 ਨਸ਼ੀਲੀਆਂ ਗੋਲੀਆਂ ਅਤੇ ਇਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜ਼ਖ਼ਮੀ ਦੋਸ਼ੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾਇਆ ਗਿਆ ਹੈ।

ਪਿਛਲੀ ਖ਼ਬਰ ਬੱਸ ਅਤੇ ਕਾਰ ਦੀ ਹੋਈ ਸਿੱਧੀ ਟੱਕਰ, ਕਈ ਮੌਤਾਂ, ਰਾਹਤ ਕਾਰਜ ਜਾਰੀ ਅਗਲੀ ਖ਼ਬਰ ਮਸਕ ਦੀ ਨਵੀਂ ਪਾਰਟੀ ’ਤੇ ਭੜਕੇ ਟਰੰਪ