01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2025

ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਦੁਕਾਨ ਦਾ ਭਾਰੀ ਨੁਕਸਾਨ

ਜੈਂਤੀਪੁਰ, 9 ਜੁਲਾਈ (ਭੁਪਿੰਦਰ ਸਿੰਘ ਗਿੱਲ)-ਕਸਬੇ ਦੀ ਇਕ ਦੁਕਾਨ ਉਤੇ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ...

ਅਜੀਤ ਡੈਸਕ 09-07-2025

ਜੈਂਤੀਪੁਰ, 9 ਜੁਲਾਈ (ਭੁਪਿੰਦਰ ਸਿੰਘ ਗਿੱਲ)-ਕਸਬੇ ਦੀ ਇਕ ਦੁਕਾਨ ਉਤੇ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਹੱਫੜਾ-ਦਫੜੀ ਮਚ ਗਈ ਤੇ ਦੁਕਾਨ ਉਤੇ ਕੰਮ ਕਰਦੇ 2 ਮਜ਼ਦੂਰਾਂ ਦੀਆਂ ਬਾਹਾਂ ਨੂੰ ਸੇਕ ਲੱਗ ਗਿਆ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਦੁਕਾਨ ਅੰਦਰ ਗੈਸ ਸਿਲੰਡਰ ਨੂੰ ਅੱਗ ਲੱਗੀ ਸੀ, ਜਿਸ ਕਾਰਨ ਦੁਕਾਨ ਦਾ ਕਾਫੀ ਨੁਕਸਾਨ ਹੋ ਗਿਆ ਤੇ ਸੀ. ਸੀ. ਟੀ. ਵੀ. ਕੈਮਰੇ ਵੀ ਸੜ ਗਏ ਹਨ। ਅੱਗ ਉਤੇ ਕਾਬੂ ਪਾਉਣ ਲਈ ਲੋਕਾਂ ਨੇ ਰੇਤ-ਪਾਣੀ ਦੀ ਵਰਤੋਂ ਕੀਤੀ।

ਇਸ ਸਬੰਧੀ ਦੁਕਾਨ ਉਤੇ ਕੰਮ ਕਰਦੇ ਨੌਜਵਾਨਾਂ ਨੇ ਕਿਹਾ ਕਿ ਅਸੀਂ ਕਿਸੇ ਦੁਕਾਨਦਾਰ ਪਾਸੋਂ ਸਿਲੰਡਰ ਨਵਾਂ ਲੈ ਕੇ ਹੁਣੇ ਲਗਾਇਆ ਸੀ ਜੋ ਕਿ ਲੀਕ ਹੋਣ ਕਰਕੇ ਅੱਗ ਲੱਗ ਗਈ। ਪੁਲਿਸ ਚੌਕੀ ਜੈਂਤੀਪੁਰ ਦੇ ਮੁਲਾਜ਼ਮਾਂ ਨਾਲ ਵੀ ਇਸ ਬਾਰੇ ਸੰਪਰਕ ਕੀਤਾ ਗਿਆ।

ਪਿਛਲੀ ਖ਼ਬਰ ਨਾਮੀਬੀਆ ਦੁਨੀਆ ਦੇ ਸਭ ਤੋਂ ਵੱਡੇ ਹੀਰੇ ਉਤਪਾਦਕਾਂ 'ਚੋਂ ਇਕ ਹੈ - ਪੀ.ਐਮ. ਨਰਿੰਦਰ ਮੋਦੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਨਾਮੀਬੀਆ ਦਾ ਸਭ ਤੋਂ ਵੱਡਾ ਪੁਰਸਕਾਰ