01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2025

ਨਾਮੀਬੀਆ ਦੁਨੀਆ ਦੇ ਸਭ ਤੋਂ ਵੱਡੇ ਹੀਰੇ ਉਤਪਾਦਕਾਂ 'ਚੋਂ ਇਕ ਹੈ - ਪੀ.ਐਮ. ਨਰਿੰਦਰ ਮੋਦੀ

ਵਿੰਡਹੋਕ (ਨਾਮੀਬੀਆ), 9 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਾਮੀਬੀਆ ਦੁਨੀਆ ਦੇ ਸਭ ਤੋਂ...

ਅਜੀਤ ਡੈਸਕ 09-07-2025

ਵਿੰਡਹੋਕ (ਨਾਮੀਬੀਆ), 9 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਾਮੀਬੀਆ ਦੁਨੀਆ ਦੇ ਸਭ ਤੋਂ ਵੱਡੇ ਹੀਰੇ ਉਤਪਾਦਕਾਂ ਵਿਚੋਂ ਇਕ ਹੈ ਅਤੇ ਭਾਰਤ ਵਿਚ ਸਭ ਤੋਂ ਵੱਡਾ ਹੀਰਾ ਪਾਲਿਸ਼ਿੰਗ ਉਦਯੋਗ ਹੈ, ਉਹ ਵੀ ਮੇਰੇ ਗ੍ਰਹਿ ਰਾਜ, ਗੁਜਰਾਤ ਵਿਚ ਹੈ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਸਾਡੀ ਭਾਈਵਾਲੀ ਵੀ ਇਨ੍ਹਾਂ ਹੀਰਿਆਂ ਵਾਂਗ ਚਮਕੇਗੀ।

ਦੱਸ ਦਈਏ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਮੀਬੀਆ ਦਾ ਸਭ ਤੋਂ ਵੱਡਾ ਪੁਰਸਕਾਰ ਮਿਲਿਆ ਹੈ। ਆਰਡਰ ਆਫ਼ ਦ ਮੋਸਟ ਐਨਸ਼ੀਐਂਟ ਵੈਲਵਿਟਸਚੀਆ ਮੀਰਾਬਿਲਿਸ ਦਿੱਤਾ ਗਿਆ ਹੈ। ਇਸ ਨਾਲ ਇਹ ਪ੍ਰਧਾਨ ਮੰਤਰੀ ਮੋਦੀ ਦਾ 27ਵਾਂ ਪੁਰਸਕਾਰ ਅਤੇ ਇਸ ਚੱਲ ਰਹੇ ਦੌਰੇ ਵਿਚ ਚੌਥਾ ਪੁਰਸਕਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੈਲਵਿਟਸਚੀਆ ਮੀਰਾਬਿਲਿਸ ਨਾਲ ਸਨਮਾਨਿਤ ਹੋਣਾ ਮੇਰੇ ਲਈ ਬਹੁਤ ਮਾਣ ਅਤੇ ਸਨਮਾਨ ਦੀ ਗੱਲ ਹੈ। ਮੈਂ ਰਾਸ਼ਟਰਪਤੀ, ਨਾਮੀਬੀਆ ਸਰਕਾਰ ਅਤੇ ਨਾਮੀਬੀਆ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ 140 ਕਰੋੜ ਭਾਰਤੀਆਂ ਵਲੋਂ ਇਸ ਸਨਮਾਨ ਨੂੰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ।

ਨਾਮੀਬੀਆ ਦੇ ਰਾਸ਼ਟਰਪਤੀ, ਡਾ. ਨੇਤੁੰਬੋ ਨੰਦੀ-ਨਦੈਤਵਾਹ ਨੇ ਕਿਹਾ ਕਿ ਨਾਮੀਬੀਆ ਦੇ ਸੰਵਿਧਾਨ ਦੁਆਰਾ ਮੈਨੂੰ ਦਿੱਤੀ ਗਈ ਸ਼ਕਤੀ ਦੁਆਰਾ, ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡਰ ਆਫ਼ ਦ ਮੋਸਟ ਐਨਸ਼ੀਐਂਟ ਵੈਲਵਿਟਸਚੀਆ ਮੀਰਾਬਿਲਿਸ ਪ੍ਰਦਾਨ ਕਰਨ ਦਾ ਸਨਮਾਨ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੇ ਨਾਮੀਬੀਆ ਅਤੇ ਵਿਸ਼ਵ ਪੱਧਰ 'ਤੇ ਸਮਾਜਿਕ-ਆਰਥਿਕ ਵਿਕਾਸ ਅਤੇ ਸ਼ਾਂਤੀ ਅਤੇ ਨਿਆਂ ਦੇ ਪ੍ਰਚਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

 

ਪਿਛਲੀ ਖ਼ਬਰ ਮੰਡੀ 'ਚ ਆਫਤ ਪ੍ਰਭਾਵਿਤ ਲੋਕਾਂ ਦੀ ਕਰ ਰਹੇ ਸਹਾਇਤਾ - ਸੁਖਵਿੰਦਰ ਸਿੰਘ ਸੁੱਖੂ ਅਗਲੀ ਖ਼ਬਰ ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਦੁਕਾਨ ਦਾ ਭਾਰੀ ਨੁਕਸਾਨ