01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2025

ਦਿਲਜੀਤ ਦੋਸਾਂਝ ਨੇ 'ਨੋ ਐਂਟਰੀ 2' ਤੋਂ ਬਾਹਰ ਹੋਣ ਦੀਆਂ ਅਫਵਾਹਾਂ ਨੂੰ ਦੱਸਿਆ ਝੂਠਾ

ਮੁੰਬਈ (ਮਹਾਰਾਸ਼ਟਰ),9 ਜੁਲਾਈ (ਏਐਨਆਈ): ਦਿਲਜੀਤ ਦੋਸਾਂਝ ਦੇ ਰਚਨਾਤਮਕ ਮਤਭੇਦਾਂ ਕਾਰਨ ਬੋਨੀ ਕਪੂਰ ਅਤੇ ਅਨੀਸ ਬਜ਼ਮੀ ਦੀ 'ਨੋ ਐਂਟਰੀ 2' ਤੋਂ ਬਾਹਰ ਹੋਣ ਦੀਆਂ ਰਿਪੋਰਟਾਂ ਦੇ...

ਅਜੀਤ ਡੈਸਕ 09-07-2025

ਮੁੰਬਈ (ਮਹਾਰਾਸ਼ਟਰ),9 ਜੁਲਾਈ (ਏਐਨਆਈ): ਦਿਲਜੀਤ ਦੋਸਾਂਝ ਦੇ ਰਚਨਾਤਮਕ ਮਤਭੇਦਾਂ ਕਾਰਨ ਬੋਨੀ ਕਪੂਰ ਅਤੇ ਅਨੀਸ ਬਜ਼ਮੀ ਦੀ 'ਨੋ ਐਂਟਰੀ 2' ਤੋਂ ਬਾਹਰ ਹੋਣ ਦੀਆਂ ਰਿਪੋਰਟਾਂ ਦੇ ਉਲਟ, ਪੰਜਾਬੀ ਗਾਇਕ-ਅਦਾਕਾਰ 2005 ਦੀ ਕਾਮੇਡੀ ਫਿਲਮ ਦੇ ਸੀਕਵਲ ਦਾ ਹਿੱਸਾ ਬਣੇ ਹੋਏ ਹਨ। ਦਿਲਜੀਤ ਨੇ ਇੰਸਟਾਗ੍ਰਾਮ 'ਤੇ ਜਾ ਕੇ ਇਕ ਮਜ਼ਾਕੀਆ ਵਲੌਗ ਸਾਂਝਾ ਕੀਤਾ। ਵੀਡੀਓ ਵਿਚ ਉਹ ਅਨੀਸ ਬਜ਼ਮੀ ਅਤੇ ਬੋਨੀ ਕਪੂਰ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ।

'ਨੋ ਐਂਟਰੀ 2' ਵਿਚ ਵਰੁਣ ਧਵਨ ਅਤੇ ਅਰਜੁਨ ਕਪੂਰ ਵੀ ਹਨ। 'ਨੋ ਐਂਟਰੀ', ਜਿਸ ਦਾ ਨਿਰਦੇਸ਼ਨ ਵੀ ਬਜ਼ਮੀ ਦੁਆਰਾ ਕੀਤਾ ਗਿਆ ਸੀ, 2005 ਵਿਚ ਰਿਲੀਜ਼ ਹੋਣ 'ਤੇ ਇਕ ਵੱਡੀ ਸਫਲਤਾ ਮਿਲੀ। ਇਸ ਫਿਲਮ ਵਿਚ ਸਲਮਾਨ ਖਾਨ, ਅਨਿਲ ਕਪੂਰ, ਫਰਦੀਨ ਖਾਨ, ਬਿਪਾਸ਼ਾ ਬਾਸੂ, ਲਾਰਾ ਦੱਤਾ ਅਤੇ ਈਸ਼ਾ ਦਿਓਲ ਨੇ ਅਭਿਨੈ ਕੀਤਾ ਸੀ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਖਣਿਜਾਂ ਦੀ ਰੱਖਿਆ, ਭਾਰਤ ਅਤੇ ਨਾਮੀਬੀਆ ਨੇ ਮੁੱਖ ਖੇਤਰਾਂ ਵਿਚ ਸੰਬੰਧਾਂ ਨੂੰ ਕੀ... ਅਗਲੀ ਖ਼ਬਰ ਪਿੰਡ ਭਾਖੜੀਆਣਾ ਵਿਖੇ ਮੋਟਰਸਾਈਕਲ ਸਵਾਰਾਂ ਵਲੋਂ ਫ਼ਾਇਰਿੰਗ, ਇਕ ਜ਼ਖਮੀ