02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2025

ਜੈਵੰਤ ਸਿੰਘ ਗਰੇਵਾਲ ਕੌਮਾਂਤਰੀ ਪੋਲੈਂਡ ਸਾਫ਼ਟ ਟੈਨਿਸ 'ਚ ਚੈਂਪੀਅਨ ਬਣੇ

ਜਲੰਧਰ, 9 ਜੁਲਾਈ (ਡਾ. ਜਤਿੰਦਰ ਸਾਬੀ)- 18ਵੀਂ ਪੋਲੈਂਡ ਕੱਪ ਅੰਤਰਾਸ਼ਟਰੀ ਸਾਫ਼ਟ ਟੈਨਿਸ ਚੈਂਪੀਅਨਸ਼ਿਪ ਜੋ 4 ਤੋਂ 9 ਜੁਲਾਈ ਤੱਕ ਪੋਲੈਂਡ ਦੇ ਸ਼ਹਿਰ ਵਾਰਸਾ ਵਿਖੇ ਕੌਮਾਂਤਰੀ ਸਾਫਟ ਟੈਨਿਸ ਫੈਡਰੇਸ਼ਨ ਵਲੋਂ ਕਰਵਾਈ ਗਈ, ਇਸ 'ਚ ਪੰਜਾਬ ਦੇ ਉਭਰਦੇ ਖਿਡਾਰੀ...

ਅਜੀਤ ਡੈਸਕ 09-07-2025

ਜਲੰਧਰ, 9 ਜੁਲਾਈ (ਡਾ. ਜਤਿੰਦਰ ਸਾਬੀ)- 18ਵੀਂ ਪੋਲੈਂਡ ਕੱਪ ਅੰਤਰਾਸ਼ਟਰੀ ਸਾਫ਼ਟ ਟੈਨਿਸ ਚੈਂਪੀਅਨਸ਼ਿਪ ਜੋ 4 ਤੋਂ 9 ਜੁਲਾਈ ਤੱਕ ਪੋਲੈਂਡ ਦੇ ਸ਼ਹਿਰ ਵਾਰਸਾ ਵਿਖੇ ਕੌਮਾਂਤਰੀ ਸਾਫਟ ਟੈਨਿਸ ਫੈਡਰੇਸ਼ਨ ਵਲੋਂ ਕਰਵਾਈ ਗਈ, ਇਸ 'ਚ ਪੰਜਾਬ ਦੇ ਉਭਰਦੇ ਖਿਡਾਰੀ ਜੈਵੰਤ ਸਿੰਘ ਗਰੇਵਾਲ ਨੇ ਸਿੰਗਲ ਵਰਗ 'ਚੋਂ ਚਾਂਦੀ ਤੇ ਡਬਲ ਵਰਗ ਦੇ ਮੁਕਾਬਲੇ ਵਿਚੋਂ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਪੰਜਾਬ ਸਾਫ਼ਟ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਅਨੁਮੀਤ ਸਿੰਘ ਸੋਢੀ, ਜਨਰਲ ਸਕੱਤਰ ਨਰਿੰਦਰਪਾਲ ਸਿੰਘ, ਸਹਾਇਕ ਸਕੱਤਰ ਡਾ. ਪ੍ਰਦੀਪ ਕੁਮਾਰ ਸਿੰਘ ਨੇ ਜੈਵੰਤ ਸਿੰਘ ਗਰੇਵਾਲ ਨੂੰ ਇਸ ਮਾਣਮੱਤੀ ਪ੍ਰਾਪਤੀ 'ਤੇ ਵਧਾਈ ਦਿੱਤੀ |

ਪਿਛਲੀ ਖ਼ਬਰ ਪੁਲਾੜ 'ਚ ਕਿਸਾਨ ਬਣੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਅਗਲੀ ਖ਼ਬਰ ਆਈ.ਸੀ.ਸੀ. ਟੈਸਟ ਦਰਜਾਬੰਦੀ 'ਚ ਸ਼ੁਭਮਨ ਗਿੱਲ ਟਾਪ-10 'ਚ ਸ਼ਾਮਿਲ