07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2025

ਭਾਰਤ-ਇੰਗਲੈਂਡ ਤੀਜਾ ਟੈਸਟ: ਭਾਰਤ ਦੇ ਗੁਆਈ 7ਵੀਂ ਵਿਕਟ, ਰਵਿੰਦਰ ਜਡੇਜਾ 72 ਦੌੜਾਂ ਬਣਾ ਕੇ ਆਊਟ

ਲੰਡਨ, 12 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ ਲਾਰਡਜ਼ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਨੇ 7 ਵਿਕਟਾਂ ਦੇ ਨੁਕਸਾਨ 'ਤੇ 384 ਦੌੜਾਂ ਬਣਾ ਲਈਆਂ ਹਨ ਤੇ ਉਹ ਇੰਗਲੈਂਡ ਤੋਂ ਮਹਿਜ਼...

ਅਜੀਤ ਡੈਸਕ 12-07-2025

ਲੰਡਨ, 12 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ ਲਾਰਡਜ਼ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਨੇ 7 ਵਿਕਟਾਂ ਦੇ ਨੁਕਸਾਨ 'ਤੇ 384 ਦੌੜਾਂ ਬਣਾ ਲਈਆਂ ਹਨ ਤੇ ਉਹ ਇੰਗਲੈਂਡ ਤੋਂ ਮਹਿਜ਼ 3 ਦੌੜਾਂ ਪਿੱਛੇ। ਭਾਰਤ ਨੇ ਰਵਿੰਦਰ ਜਡੇਜਾ ਦੇ ਰੂਪ ਵਿਚ ਆਪਣੀ 7ਵੀਂ ਵਿਕਟ ਗੁਆਈ। ਰਵਿੰਦਰ ਜਡੇਜਾ 72 ਦੇ ਸਕੋਰ ਦੇ ਕ੍ਰਿਸ ਵੋਕਸ ਦੀ ਗੇਂਦ 'ਤੇ ਜੇਮੀ ਸਮਿੱਥ ਹੱਥੋਂ ਕੈਚ ਆਊਟ ਹੋਏ।
ਦੱਸ ਦਈਏ ਕਿ ਇੰਗਲੈਂਡ ਨੇ ਪਹਿਲਾ ਟੈਸਟ 5 ਵਿਕਟਾਂ ਨਾਲ ਜਿੱਤਿਆ ਸੀ, ਜਦੋਂਕਿ ਭਾਰਤ ਨੇ ਦੂਜਾ ਟੈਸਟ ਮੈਚ 336 ਦੌੜਾਂ ਨਾਲ ਜਿੱਤ ਕੇ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇਹ ਮੈਚ ਜਿੱਤ ਕੇ ਦੋਵਾਂ ਟੀਮਾਂ ਦੀਆਂ ਨਜ਼ਰਾਂ ਲੜੀ ਵਿਚ ਲੀਡ ਹਾਸਲ ਕਰਨ 'ਤੇ ਹੋਣਗੀਆਂ।

ਪਿਛਲੀ ਖ਼ਬਰ ਭਾਰਤ-ਇੰਗਲੈਂਡ ਤੀਜਾ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ ਵੀ 387 ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਮੁਕੱਦਮੇ ਜਲਦੀ ਚਲਾਏ ਜਾਣੇ ਚਾਹੀਦੇ ਹਨ- ਚੀਫ਼ ਜਸਟਿਸ ਬੀ.ਆਰ. ਗਵਈ ਦੇ ਬਿਆਨ 'ਤੇ, ਵਿਸ਼ੇਸ਼ ਸਰਕਾਰੀ ਵਕੀਲ ਉੱਜਵਲ ਨਿਕਮ