04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2025

ਪੇਂਟ ਸੈਨੇਟਰੀ ਸਟੋਰ 'ਤੇ ਲੱਗੀ ਭਿਆਨਕ ਅੱਗ

ਫ਼ਿਰੋਜ਼ਪੁਰ , 13 ਜੁਲਾਈ (ਸੁਖਵਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਵਿਚ ਰਾਹੁਲ ਪੇਂਟ ਸੈਨੇਟਰੀ ਸਟੋਰ 'ਤੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਸ਼ਹਿਰ ਦੇ ਮਖੂ ਗੇਟ ਦੇ ਨਜ਼ਦੀਕ ਰਾਹੁਲ ...

ਅਜੀਤ ਡੈਸਕ 13-07-2025

ਫ਼ਿਰੋਜ਼ਪੁਰ , 13 ਜੁਲਾਈ (ਸੁਖਵਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਵਿਚ ਰਾਹੁਲ ਪੇਂਟ ਸੈਨੇਟਰੀ ਸਟੋਰ 'ਤੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਸ਼ਹਿਰ ਦੇ ਮਖੂ ਗੇਟ ਦੇ ਨਜ਼ਦੀਕ ਰਾਹੁਲ ਪੇਂਟ ਸੈਨੇਟਰੀ ਸਟੋਰ 'ਤੇ ਭਿਆਨਕ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਆ ਕੇ ਅੱਗ 'ਤੇ ਕਾਬੂ ਪਾਇਆ। ਦੁਕਾਨ ਮਾਲਕ ਨੇ ਦੱਸਿਆ ਹੈ ਕਿ ਇਲੈਕਟ੍ਰੋਨਿਕ ਸ਼ਾਰਟ ਦੇ ਕਾਰਨ ਅੱਗ ਲੱਗੀ ਹੈ ਜਿਸ ਨਾਲ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਸ ਦਾ ਕਰੋੜਾਂ ਰੁਪਿਆਂ ਦਾ ਨੁਕਸਾਨ ਹੋ ਗਿਆ।

ਪਿਛਲੀ ਖ਼ਬਰ ਢਿੱਲਵਾਂ ਪੁਲਿਸ ਵਲੋਂ 500 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਮੇਤ ਇਕ ਕਾਬੂ, ਦੂਜਾ ਭੱਜਿਆ ਅਗਲੀ ਖ਼ਬਰ ਫ਼ਿਲਮ ਸੈੱਟ 'ਤੇ ਵੱਡਾ ਹਾਦਸਾ, ਸਟੰਟ ਕਲਾਕਾਰ ਦੀ ਮੌਕੇ 'ਤੇ ਹੀ ਮੌਤ