03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਦਿੱਲੀ ਦੇ ਦੋ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ, 14 ਜੁਲਾਈ- ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈ ਮੇਲ ਰਾਹੀਂ ਦੋ ਸਕੂਲਾਂ ਨੂੰ ਭੇਜੀ ਗਈ ਸੀ। ਇਨ੍ਹਾਂ ਵਿਚੋਂ ਇਕ ਚਾਣਕਿਆਪੁਰੀ....

ਅਜੀਤ ਡੈਸਕ 14-07-2025

ਨਵੀਂ ਦਿੱਲੀ, 14 ਜੁਲਾਈ- ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈ ਮੇਲ ਰਾਹੀਂ ਦੋ ਸਕੂਲਾਂ ਨੂੰ ਭੇਜੀ ਗਈ ਸੀ। ਇਨ੍ਹਾਂ ਵਿਚੋਂ ਇਕ ਚਾਣਕਿਆਪੁਰੀ ਵਿਚ ਹੈ ਅਤੇ ਦੂਜਾ ਦਵਾਰਕਾ ਵਿਚ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਸਾਨੂੰ ਇਸ ਸੰਬੰਧੀ ਪੀ.ਸੀ.ਆਰ. ਕਾਲ ਦਵਾਰਕਾ ਉੱਤਰੀ ਵਿਖੇ ਪ੍ਰਾਪਤ ਹੋਈ ਸੀ।


ਉਨ੍ਹਾਂ ਅੱਗੇ ਕਿਹਾ ਕਿ ਤੁਰੰਤ, ਖੇਤਰ ਦੀ ਤਲਾਸ਼ੀ ਲਈ ਗਈ ਤੇ ਸਥਾਨਕ ਪੁਲਿਸ, ਪੀ.ਸੀ.ਆਰ., ਸਨਿਫਰ ਡੌਗ ਅਤੇ ਬੰਬ ਡਿਸਪੋਜ਼ਲ ਸਕੁਐਡ ਸਕੂਲ ਪਹੁੰਚੇ ਅਤੇ ਉਚਿਤ ਜਾਂਚ ਕੀਤੀ ਗਈ।ਅਧਿਕਾਰੀਆਂ ਨੇ ਕਿਹਾ ਕਿ ਸਾਈਬਰ ਪੁਲਿਸ ਮਾਹਰ ਈ-ਮੇਲ ਦੇ ਸਰੋਤ ਦਾ ਪਤਾ ਲਗਾ ਰਹੇ ਹਨ। ਸਕੂਲ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਪਿਛਲੀ ਖ਼ਬਰ ਆਪਸ ’ਚ ਭਿੜੇ ‘ਆਪ’ ਦੇ ਪੁਰਾਣੇ ਤੇ ਨਵੇਂ ਵਰਕਰ, ਟਰੱਕ ਯੂਨੀਅਨ ਦੇ ਪ੍ਰਧਾਨ ’ਤੇ ਮਾਮਲਾ ਦਰਜ ਅਗਲੀ ਖ਼ਬਰ ਅੱਜ ਸ਼ਾਮ ਆਈ.ਐਸ.ਐਸ. ਤੋਂ ਧਰਤੀ ਲਈ ਉਡਾਣ ਭਰਨਗੇ ਸ਼ੁਭਾਂਸ਼ੂ ਸ਼ੁਕਲਾ