29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸ਼ੁਭਾਂਸ਼ੂ ਸ਼ੁਕਲਾ ਦੇ ਘਰ ਜਸ਼ਨ ਦਾ ਬਣਿਆ ਮਾਹੌਲ

ਨਵੀਂ ਦਿੱਲੀ, 15 ਜੁਲਾਈ-ਐਕਸੀਓਮ-4 ਮਿਸ਼ਨ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਮਾਂ ਆਸ਼ਾ ਸ਼ੁਕਲਾ...

ਅਜੀਤ ਡੈਸਕ 15-07-2025

ਨਵੀਂ ਦਿੱਲੀ, 15 ਜੁਲਾਈ-ਐਕਸੀਓਮ-4 ਮਿਸ਼ਨ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਮਾਂ ਆਸ਼ਾ ਸ਼ੁਕਲਾ ਤੇ ਪਿਤਾ ਸ਼ੰਭੂ ਦਿਆਲ ਸ਼ੁਕਲਾ ਅਤੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਦੇ ਬਾਹਰ ਖੁਸ਼ੀ ਵਿਚ ਨੱਚ-ਟੱਪ ਰਹੇ ਹਨ ਅਤੇ ਸ਼ੁਭਾਂਸ਼ੂ ਸ਼ੁਕਲਾ ਅਤੇ ਪੂਰੇ ਚਾਲਕ ਦਲ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ 18 ਦਿਨ ਠਹਿਰਣ ਤੋਂ ਬਾਅਦ ਧਰਤੀ 'ਤੇ ਵਾਪਸ ਆਉਣ ਦਾ ਜਸ਼ਨ ਮਨਾ ਰਿਹਾ ਹੈ।

ਦੱਸ ਦਈਏ ਕਿ ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਕੈਲੀਫੋਰਨੀਆ ਦੇ ਸਮੁੰਦਰ ਵਿਚ ਤੈਰ ਰਹੇ ਡ੍ਰੈਗਨ ਪੁਲਾੜ ਯਾਨ 'ਤੇ ਟਿਕੀਆਂ ਹੋਈਆਂ ਸਨ। ਪੁਲਾੜ ਵਿਚ 18 ਦਿਨ ਬਿਤਾਉਣ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਸਮੇਤ ਸਾਰੇ ਚਾਰ ਪੁਲਾੜ ਯਾਤਰੀ ਧਰਤੀ 'ਤੇ ਸੁਰੱਖਿਅਤ ਉਤਰ ਗਏ। ਸ਼ੁਭਾਂਸ਼ੂ ਦੀ ਵਾਪਸੀ 'ਤੇ ਦੇਸ਼ ਭਰ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਬਹੁਤ ਸਾਰੇ ਲੋਕਾਂ ਨੇ ਸ਼ੁਭਾਂਸ਼ੂ ਨੂੰ ਉਸ ਦੀ ਵਾਪਸੀ 'ਤੇ ਵਧਾਈ ਦਿੱਤੀ ਹੈ।
 

ਪਿਛਲੀ ਖ਼ਬਰ 2 ਗਰਭਵਤੀ ਨੀਲ ਗਊਆਂ ਤੇ ਚਾਰ ਬੱਚਿਆਂ ਦਾ ਕਤਲ ਅਗਲੀ ਖ਼ਬਰ ਧਮਕੀ ਭਰੀ ਈਮੇਲ ਭੇਜਣ ਵਾਲਿਆਂ 'ਤੇ ਹੋਵੇ ਸਖ਼ਤ ਕਾਰਵਾਈ - ਐਸ.ਜੀ.ਪੀ.ਸੀ. ਸਕੱਤਰ ਪ੍ਰਤਾਪ ਸਿੰਘ