03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਮੋਟਰਸਾਈਕਲ ਤੇ ਕਾਰ ਦੀ ਟੱਕਰ, 2 ਦੀ ਮੌਤ, 1 ਗੰਭੀਰ ਜ਼ਖਮੀ

ਘੋਗਰਾ, (ਹੁਸ਼ਿਆਰਪੁਰ), 22 ਜੁਲਾਈ (ਆਰ. ਐੱਸ. ਸਲਾਰੀਆ)- ਦਸੂਹਾ ਹਾਜੀਪੁਰ ਸੜ੍ਹਕ ’ਤੇ ਪੈਂਦੇ ਪਿੰਡ ਘੋਗਰਾ ਦੇ ਪੈਟਰੋਲ ਪੰਪ ਦੇ ਨਜ਼ਦੀਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ...

ਅਜੀਤ ਡੈਸਕ 23-07-2025

ਘੋਗਰਾ, (ਹੁਸ਼ਿਆਰਪੁਰ), 22 ਜੁਲਾਈ (ਆਰ. ਐੱਸ. ਸਲਾਰੀਆ)- ਦਸੂਹਾ ਹਾਜੀਪੁਰ ਸੜ੍ਹਕ ’ਤੇ ਪੈਂਦੇ ਪਿੰਡ ਘੋਗਰਾ ਦੇ ਪੈਟਰੋਲ ਪੰਪ ਦੇ ਨਜ਼ਦੀਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਨੰਬਰ ਪੀ. ਬੀ. 07 ਏ. ਜੈਡ. ’ਤੇ ਸਵਾਰ ਹੋ ਕਿ ਵਿਅਕਤੀ ਹਾਜੀਪੁਰ ਸਾਈਡ ਤੋਂ ਆ ਰਿਹਾ ਸੀ ਤੇ ਸੜ੍ਹਕ ਦੇ ਵਿਚਕਾਰ ਪਏ ਟੋਏ, ਜੋ ਕਿ ਪਾਣੀ ਨਾਲ ਭਰੇ ਹੋਏ ਸਨ, ਦਾ ਹਨੇਰਾ ਹੋਣ ਕਰਕੇ ਪਤਾ ਨਾ ਲੱਗਣ ਕਰਕੇ ਪਿਛੇ ਆ ਰਹੇ ਅਣ-ਪਛਾਤੇ ਵਾਹਨ ਦੇ ਥੱਲੇ ਆ ਗਏ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਭਰਤੀ ਕਰਵਾਇਆ। ਖਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸੜ੍ਹਕ ਦੇ ਵਿਚਾਕਰ ਟੋਏ ਹੋਣ ਕਰਕੇ ਹਾਦਸਾ ਵਾਪਰਿਆ ਹੈ।

ਪਿਛਲੀ ਖ਼ਬਰ ਨਿਸ਼ਾਨਦੇਹੀ ਲਈ ਪਹੁੰਚੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵਲੋਂ ਕਈ ਕਿਸਾਨ ਆਗੂ ਗ੍ਰਿਫ਼ਤਾਰ ਅਗਲੀ ਖ਼ਬਰ ਪੁਰਾਣੀ ਸਬਜ਼ੀ ਮੰਡੀ ਵਿਖੇ ਤੜਕਸਾਰ ਪੁਰਾਣੀ ਇਮਾਰਤ ਹੋਈ ਢਹਿ ਢੇਰੀ, ਜਾਨੀ ਨੁਕਸਾਨ ਤੋਂ ਬਚਾਅ