06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਐਚ.ਐਸ.ਜੀ.ਪੀ.ਸੀ. ਦੇ ਪ੍ਰਧਾਨ ਝੀਂਡਾ ਨੂੰ ਨਾ ਸਬ-ਕਮੇਟੀ ਬਣਾਉਣ ਤੇ ਨਾ ਖਤਮ ਕਰਨ ਦੀ ਅਜੈਕਟਿਵ ਕਮੇਟੀ ਵਲੋਂ ਕੋਈ ਪਾਵਰ ਦਿੱਤੀ ਗਈ- ਦਾਦੂਵਾਲ

ਕਰਨਾਲ, 23 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਵਿਵਾਦ ਇਕ ਵਾਰ ਫਿਰ...

ਅਜੀਤ ਡੈਸਕ 23-07-2025

ਕਰਨਾਲ, 23 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਵਿਵਾਦ ਇਕ ਵਾਰ ਫਿਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਲੋਂ ਕੱਲ੍ਹ ਸਾਰੀਆਂ ਸਬ-ਕਮੇਟੀਆਂ ਅਤੇ ਚੇਅਰਮੈਨ ਦੇ ਅਹੁਦਿਆਂ ਨੂੰ ਖਤਮ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਨੇ ਇਕ ਆਡੀਓ ਜਾਰੀ ਕਰਕੇ ਕਿਹਾ ਕਿ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਕੋਲ ਅਜੈਕਟਿਵ ਕਮੇਟੀ ਵਲੋਂ ਕੋਈ ਪਾਵਰ ਨਹੀਂ ਦਿੱਤੀ ਗਈ ਕਿ ਉਹ ਸਬ-ਕਮੇਟੀਆਂ ਬਣਾਵੇ ਜਾਂ ਸਬ-ਕਮੇਟੀਆਂ ਨੂੰ ਖਤਮ ਕਰੇ, ਇਹ ਸਾਰੀ ਪਾਵਰ ਅਜੈਕਟਿਵ ਕਮੇਟੀ ਕੋਲ ਹੈ।

ਉਨ੍ਹਾਂ ਕਿਹਾ ਕਿ ਚੇਅਰਮੈਨੀਆਂ ਅਜੈਕਟਿਵ ਕਮੇਟੀ ਵਲੋਂ ਪਾਸ ਕਰਕੇ ਦਿੱਤੀਆਂ ਗਈਆਂ ਹਨ। ਪ੍ਰਧਾਨ ਕੋਲ ਚੇਅਰਮੈਨੀਆਂ ਖਤਮ ਕਰਨ ਦੀ ਕੋਈ ਪਾਵਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨੀਆਂ ਅਜੈਕਟਿਵ ਕਮੇਟੀ ਵਲੋਂ ਪਾਸ ਕੀਤੀਆਂ ਗਈਆਂ ਹਨ, ਇਸ ਕਮੇਟੀ ਵਿਚ 10 ਮੈਂਬਰ ਮੌਕੇ ਉਤੇ ਮੌਜੂਦ ਸਨ ਅਤੇ ਇਕ ਮੈਂਬਰ ਕਿਸੇ ਕਾਰਨ ਮੀਟਿੰਗ ਵਿਚ ਮੌਜੂਦ ਨਹੀਂ ਸੀ। ਅਜੈਕਟਿਵ ਵਲੋਂ ਪਾਸ ਕਰਕੇ ਹੀ ਇਹ ਚੇਅਰਮੈਨੀਆਂ ਦਾ ਅਹੁਦਾ ਦਿੱਤਾ ਗਿਆ ਸੀ ਅਤੇ ਪਾਸ ਕੀਤੇ ਗਏ ਮਤੇ ਉੱਤੇ 10 ਅਜੈਕਟਿਵ ਮੈਂਬਰਾਂ ਨੇ ਹਸਤਾਖਰ ਕੀਤੇ ਸਨ।

 

ਪਿਛਲੀ ਖ਼ਬਰ ਬੇਜ਼ੁਬਾਨ ਪਸ਼ੂ 'ਚ ਵੱਜਣ ਨਾਲ ਵਿਅਕਤੀ ਹੋਇਆ ਗੰਭੀਰ ਜ਼ਖਮੀ ਅਗਲੀ ਖ਼ਬਰ ਨਸ਼ੇ ਨਾਲ ਪੁੱਤ ਦੀ ਮੌਤ ਹੋਣ ਵਾਲੇ ਪਰਿਵਾਰ ਨੂੰ ਮਿਲੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ