06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੀਵਾਲੀ ਦੇ ਤਿਉਹਾਰ ’ਤੇ ਸਾਈਬਰ ਦੇ ਸ਼ਿਕਾਰ ਹੋਣ ਤੋਂ ਬਚੋ, ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਲੋਕਾਂ ਨੂੰ ਚਿਤਾਵਨੀ ਜਾਰੀ

ਬਿਆਸ, (ਅੰਮ੍ਰਿਤਸਰ), 6 ਨਵੰਬਰ (ਨਰਿੰਦਰ ਸਿੰਘ)- ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਜਾਰੀ ਕਰਕੇ ਆਮ ਲੋਕਾਂ ਨੂੰ ਇਸ ਦੀਵਾਲੀ ਦੇ ਤਿਉਹਾਰ ’ਤੇ ਸਾਈਬਰ ਠੱਗਾਂ ਦੇ ਸ਼ਿਕਾਰ ਹੋਣ ਤੋਂ ਅਲਰਟ ਕੀਤਾ ਗਿਆ ਹੈ।

ਅਜੀਤ ਡੈਸਕ 06-11-2026

ਬਿਆਸ, (ਅੰਮ੍ਰਿਤਸਰ), 6 ਨਵੰਬਰ (ਨਰਿੰਦਰ ਸਿੰਘ)- ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਜਾਰੀ ਕਰਕੇ ਆਮ ਲੋਕਾਂ ਨੂੰ ਇਸ ਦੀਵਾਲੀ ਦੇ ਤਿਉਹਾਰ ’ਤੇ ਸਾਈਬਰ ਠੱਗਾਂ ਦੇ ਸ਼ਿਕਾਰ ਹੋਣ ਤੋਂ ਅਲਰਟ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਫਰਜੀ, ਡਿਸਕਾਊਂਟ ਕੂਪਨ ਅਤੇ ਸ਼ੱਕੀ ਲਿੰਕਾਂ ਦੇ ਮੈਸੇਜ, ਐਸ,ਐਮ,ਐਸ, ਜਾਂ ਫਿਰ ਵਟਸਐਪ ਰਾਹੀਂ ਆਉਣ ਤਾਂ ਉਸ ਮੈਸੇਜ ਦਾ ਜਵਾਬ ਨਾ ਦਿੱਤਾ ਜਾਵੇ ਅਤੇ ਨਾ ਹੀ ਕਿਸੇ ਵੀ ਲਿੰਕ ਉੱਤੇ ਕਲਿੱਕ ਕਰਕੇ ਉਸਦਾ ਜਵਾਬ ਦਿੱਤਾ ਜਾਵੇ। ਕਿਸੇ ਵੀ ਲਿੰਕ ਜਾਂ ਮੈਸੇਜ ਦਾ ਜਵਾਬ ਦੇਣ ਤੋਂ ਪਹਿਲਾਂ ਸੋਚਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਦੇ ਅਣ-ਜਾਣ ਮੈਸੇਜ ਨੂੰ ਅਣਗੌਲਿਆਂ ਕੀਤਾ ਜਾਵੇ ਅਤੇ ਸਾਵਧਾਨੀ ਵਰਤੀ ਜਾਵੇ। ਜੇਕਰ ਕਿਸੇ ਵੀ ਸਾਈਬਰ ਠੱਗੀ ਦਾ ਜਾਂ ਫਿਰ ਕਰਾਈਮ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਰੰਤ 1930 ਨੰਬਰ ਤੇ ਕਾਲ ਕੀਤੀ ਜਾਵੇ।

ਪਿਛਲੀ ਖ਼ਬਰ ਫਿਰੌਤੀ ਦੀ ਮੰਗ ਨੂੰ ਲੈ ਕੇ ਗੈਗਸਟਰਾਂ ਵਲੋ ਦੂਜੀ ਵਾਰ ਕਾਰੋਬਾਰੀ ਦੇ ਘਰ ’ਤੇ ਗੋਲੀਬਾਰੀ ਅਗਲੀ ਖ਼ਬਰ ਰਾਊਜ਼ ਐਵੇਨਿਊ ਅਦਾਲਤ ਨੇ ਦਿੱਤੀ ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਮਾਮਲੇ ਵਿਚ ਸ਼ਿਕਾਇਤਕਰਤਾ ਨੂੰ ਵਾਧੂ ਦਸਤਾਵੇਜ਼ ਦ...