05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਹਿਬੂਬਾ ਮੁਫ਼ਤੀ ਨੂੰ ਮੁੜ ਸਰਬਸੰਮਤੀ ਨਾਲ ਪੀ.ਡੀ.ਪੀ. ਪ੍ਰਧਾਨ ਚੁਣਿਆ

ਸ੍ਰੀਨਗਰ, 5 ਨਵੰਬਰ (ਪੀ.ਟੀ.ਆਈ.)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਵੀਰਵਾਰ ਨੂੰ ਇੱਥੇ ਸਰਬਸੰਮਤੀ ਨਾਲ ਮੁੜ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਚੁਣਿਆ ਗਿਆ।ਉਹ 2002 ਤੋਂ ਲਗਾਤਾਰ ਇਸ ਅਹੁਦੇ ‘ਤੇ ਹਨ। ਪਾਰਟੀ ਨੇ ਇੱਕ ਬਿਆਨ ਵਿਚ ਕਿਹਾ ਕਿ ਜੰਮੂ ਅਤੇ ਸ੍ਰੀਨਗਰ ਤੋਂ ਇਲੈਕਟੋਰਲ ...

ਅਜੀਤ ਡੈਸਕ 06-11-2026

ਸ੍ਰੀਨਗਰ, 5 ਨਵੰਬਰ (ਪੀ.ਟੀ.ਆਈ.)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਵੀਰਵਾਰ ਨੂੰ ਇੱਥੇ ਸਰਬਸੰਮਤੀ ਨਾਲ ਮੁੜ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਚੁਣਿਆ ਗਿਆ।ਉਹ 2002 ਤੋਂ ਲਗਾਤਾਰ ਇਸ ਅਹੁਦੇ ‘ਤੇ ਹਨ।

ਪਾਰਟੀ ਨੇ ਇੱਕ ਬਿਆਨ ਵਿਚ ਕਿਹਾ ਕਿ ਜੰਮੂ ਅਤੇ ਸ੍ਰੀਨਗਰ ਤੋਂ ਇਲੈਕਟੋਰਲ ਕਾਲਜ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਹਿਬੂਬਾ ਦੀ ਮੁੜ ਚੋਣ ਦਾ ਸਮਰਥਨ ਕੀਤਾ।ਬਿਆਨ ਦੇ ਅਨੁਸਾਰ, ਉਨ੍ਹਾਂ ਨੂੰ ਦੁਬਾਰਾ ਚੁਣਨ ਦਾ ਪ੍ਰਸਤਾਵ ਸਾਬਕਾ ਮੰਤਰੀ ਅਤੇ ਸੀਨੀਅਰ ਪਾਰਟੀ ਆਗੂ ਅਬਦੁੱਲ ਰਹਿਮਾਨ ਵੀਰੀ ਦੁਆਰਾ ਪੇਸ਼ ਕੀਤਾ ਗਿਆ ਸੀ, ਜਦੋਂ ਕਿ ਸੀਨੀਅਰ ਆਗੂ ਮੁਹੰਮਦ ਖੁਰਸ਼ੀਦ ਆਲਮ ਨੇ ਇਸਦਾ ਸਮਰਥਨ ਕੀਤਾ।

ਪਿਛਲੀ ਖ਼ਬਰ ਕਸ਼ਮੀਰ ਵਿਚ ਸਿਰਫ਼ ਇਕ ਸਥਾਨਕ ਅੱਤਵਾਦੀ ਸਰਗਰਮ-ਆਈ.ਜੀ.ਪੀ. ਅਗਲੀ ਖ਼ਬਰ ਲੰਡਨ ਦੇ ਹੀਥਰੋ ਤੇ ਬਰਮਿੰਘਮ ਹਵਾਈ ਅੱਡਿਆਂ ਨੂੰ ਵੀ ਮਿਲੀਆਂ ਬੰਬ ਦੀਆਂ ਧਮਕੀਆਂ