05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕੈਨੇਡਾ ਦੇ ਜੰਗਲਾਂ ਨੇੜਲੇ ਇਲਾਕਿਆ ’ਚ ਰਿੱਛਾਂ ਦੀ ਦਹਿਸ਼ਤ ਵਾਲਾ ਮਾਹੌਲ ਸਿਰਜਿਆ

ਵੈਨਕੂਵਰ, 5 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕਿਆਂ ’ਚ ਕੁਝ ਖਤਰਨਾਕ ਰਿੱਛਾਂ ਵਲੋਂ ਪਿਛਲੇ ਸਮੇਂ ਦੌਰਾਨ ਮਨੁੱਖਾਂ ’ਤੇ ਕੀਤੇ ਗਏ ਲਗਾਤਾਰ ਕਈ ਗੰਭੀਰ ਹਮਲਿਆਂ ਨੇ ਲੋਕਾਂ ਵਿਚ ਡਰ ਅਤੇ ਚਿੰਤਾ ...

ਅਜੀਤ ਡੈਸਕ 06-11-2026

ਵੈਨਕੂਵਰ, 5 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕਿਆਂ ’ਚ ਕੁਝ ਖਤਰਨਾਕ ਰਿੱਛਾਂ ਵਲੋਂ ਪਿਛਲੇ ਸਮੇਂ ਦੌਰਾਨ ਮਨੁੱਖਾਂ ’ਤੇ ਕੀਤੇ ਗਏ ਲਗਾਤਾਰ ਕਈ ਗੰਭੀਰ ਹਮਲਿਆਂ ਨੇ ਲੋਕਾਂ ਵਿਚ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਸੂਬੇ ਦੇ ਕੇਂਦਰੀ ਸਮੁੰਦਰੀ ਤੱਟੀ ਇਲਾਕੇ ਬੈਲਾ ਕੂਲਾ ਨੇੜੇ ਇਕ ਮਾਂ ਅਤੇ ਉਸ ਦੀ ਨੌਜਵਾਨ ਧੀ ਦੀ ਸ਼ੱਕੀ ਰਿੱਛ ਹਮਲੇ ਵਿਚ ਮੌਤ ਹੋਣ ਦੀ ਤਾਜ਼ਾ ਘਟਨਾ ਨੇ ਜੰਗਲਾਂ ਨੇੜੇ ਵੱਸਦੇ ਲੋਕਾਂ ਦੇ ਨਾਲ ਨਾਲ ਸੈਲਾਨੀਆਂ ਅਤੇ ਜੰਗਲੀ ਰਸਤਿਆਂ ਰਾਹੀਂ ਲੰਘਣ ਵਾਲੇ  ਰਾਹਗੀਰਾਂ ਦੀ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਜ਼ਿਆਦਾਤਰ ਇਲਾਕਾ ਪੁਰਾਤਨ ਜੰਗਲਾਂ ਤੇ ਉੱਚੀਆਂ ਟੀਸੀਆਂ ਵਾਲੇ ਹਰਿਆਵਲੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇਥੋਂ ਦੇ ਜੰਗਲਾਂ ਅਤੇ ਪਹਾੜਾਂ ਵਿਚ ਰਿੱਛਾਂ ਦੀ ਗਿਣਤੀ ਲਗਭਗ 10 ਹਜ਼ਾਰ ਤੋਂ 13 ਹਜ਼ਾਰ ਦੇ ਵਿਚਕਾਰ ਹੋਣੀ ਕਿਆਸੀ ਗਈ ਹੈ। ਪਤਝੜ ਦੇ ਮੌਸਮ ਵਿਚ ਰਿੱਛ ਸਰਦੀਆਂ ਤੋਂ ਪਹਿਲਾਂ ਵੱਧ ਖੁਰਾਕ ਇਕੱਠੀ ਕਰਨ ਲਈ ਸਰਗਰਮ ਹੋ ਜਾਂਦੇ ਹਨ ਤੇ ਭੋਜਨ ਦੀ ਭਾਲ ਵਿਚ ਅਕਸਰ ਹੀ ਰਿਹਾਇਸ਼ੀ ਇਲਾਕਿਆਂ ’ਚ ਆ ਵੜਦੇ ਹਨ।  

ਸੂਬੇ ’ਚ ਮਨੁੱਖਾਂ ਅਤੇ ਗ੍ਰਿਜ਼ਲੀ ਰਿੱਛਾਂ ਵਿਚਕਾਰ ਟਕਰਾਅ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਅੰਕੜਿਆਂ ਅਨੁਸਾਰ  ਸਾਲ 2025 ਦੇ ਜਨਵਰੀ ਤੋਂ ਅਗਸਤ ਤੱਕ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਨੂੰ  ਰਿੱਛਾਂ ਨਾਲ ਟਕਰਾਅ ਦੀਆਂ ਤਕਰੀਬਨ 400 ਦੇ ਕਰੀਬ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਵਿਚੋਂ 81 ਮਾਮਲਿਆਂ ਵਿਚ ਅਧਿਕਾਰੀਆਂ ਨੂੰ ਮੌਕੇ ’ਤੇ ਪਹੁੰਚ ਕੇ 15 ਰਿੱਛਾਂ ਨੂੰ ਮਾਰਨਾ ਪਿਆ ਸੀ।

ਪਿਛਲੀ ਖ਼ਬਰ ਯੂਰਪ ’ਚ ਬੰਬ ਦੀਆਂ ਧਮਕੀਆਂ ਕਾਰਨ ਕਈ ਉਡਾਣਾਂ ਦਾ ਰੂਟ ਬਦਲਿਆ ਅਗਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਸਹੁੰ ਚੁੱਕ ਸਮਾਗਮ 20 ਨੂੰ