18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਮੰਡਿਆਲਾਂ, ਹੁਸ਼ਿਆਰਪੁਰ ਟੈਂਕਰ ਹਾਦਸਾ, ਮਰਨ ਵਾਲਿਆਂ ਦੀ ਗਿਣਤੀ ਹੋਈ 5

ਨਸਰਾਲਾ (ਹੁਸ਼ਿਆਰਪੁਰ), 24 ਅਗਸਤ (ਸਤਵੰਤ ਸਿੰਘ ਥਿਆੜਾ) - ਮਡਿਆਲਾਂ, ਹੁਸ਼ਿਆਰਪੁਰ ਗੈਸ ਟੈਂਕਰ ਹਾਦਸੇ ਵਿਚ ਮਰਨ ਵਾਲਿਆ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਹੁਣ ਤੱਕ ਮਰਨ ਵਾਲਿਆ ਦੀ ਗਿਣਤੀ 5 ਹੋ ਗਈ ਹੈ। ਇਸ ਸੰਬੰਧੀ...

ਅਜੀਤ ਡੈਸਕ 24-08-2025

ਨਸਰਾਲਾ (ਹੁਸ਼ਿਆਰਪੁਰ), 24 ਅਗਸਤ (ਸਤਵੰਤ ਸਿੰਘ ਥਿਆੜਾ) - ਮਡਿਆਲਾਂ, ਹੁਸ਼ਿਆਰਪੁਰ ਗੈਸ ਟੈਂਕਰ ਹਾਦਸੇ ਵਿਚ ਮਰਨ ਵਾਲਿਆ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਹੁਣ ਤੱਕ ਮਰਨ ਵਾਲਿਆ ਦੀ ਗਿਣਤੀ 5 ਹੋ ਗਈ ਹੈ।
ਇਸ ਸੰਬੰਧੀ ਪਿੰਡ ਮਡਿਆਲਾਂ ਦੇ ਵਾਸੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਬਲਵੰਤ ਰਾਏ, ਸੁਖਜੀਤ ਸਿੰਘ, ਜਸਵਿੰਦਰ ਕੌਰ ਤੇ ਉਸਦਾ ਪਤੀ ਮਨਜੀਤ ਸਿੰਘ ਅਤੇ ਪ੍ਰਵਾਸੀ ਭਗਵਾਨ ਸਿੰਘ ਦਾ ਬੇਟਾ ਅਜੇ ਸ਼ਾਮਿਲ ਹਨ। ਇਹ ਪ੍ਰਵਾਸੀ ਪਰਿਵਾਰ ਲੰਮੇ ਸਮੇਂ ਤੋਂ ਇਸੇ ਪਿੰਡ ਵਿਚ ਰਹਿਦਾ ਹੈ । ਇਸ ਮੰਦਭਾਗੀ ਘਟਨਾ ਨਾਲ ਜਿਥੇ ਪਿੰਡ ਮਡਿਆਲਾਂ ਵਿਚ ਮਾਤਮ ਛਾਇਆ ਹੋਇਆ ਹੈ, ਉਥੇ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਪਿਛਲੀ ਖ਼ਬਰ ਸਾਂਝ ਕੇਂਦਰ ਤੇ ਪੰਜਾਬ ਪੁਲਿਸ ਵਲੋਂ ਸਾਈਕਲ ਰੈਲੀ ਅਗਲੀ ਖ਼ਬਰ ਫ਼ੌਜਾਂ ਨੇ ਯੂਕਰੇਨ ਦੀਆਂ ਬਸਤੀਆਂ ਦਾ ਕੰਟਰੋਲ ਲੈ ਲਿਆ ਹੈ ਆਪਣੇ ਕਬਜ਼ੇ ਵਿਚ - ਰੂਸ ਦਾ ਦਾਅਵਾ