01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2025

ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਖਿਲਾਫ ਕੌਂਸਲਰਾਂ ਨੇ ਬੇਭਰੋਸਗੀ ਜਤਾਈ

ਨਾਭਾ, 26 ਅਗਸਤ (ਕਰਮਜੀਤ ਸਿੰਘ)-ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਦੀ ਪ੍ਰਧਾਨਗੀ ਖਿਲਾਫ...

ਅਜੀਤ ਡੈਸਕ 26-08-2025

ਨਾਭਾ, 26 ਅਗਸਤ (ਕਰਮਜੀਤ ਸਿੰਘ)-ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਦੀ ਪ੍ਰਧਾਨਗੀ ਖਿਲਾਫ 17 ਕੌਂਸਲਰਾਂ ਵਲੋਂ ਬੇਭਰੋਸਗੀ ਜਤਾਈ ਗਈ। 1 ਕੌਂਸਲਰ ਨੇ ਕਾਰਜਸਾਧਕ ਅਫਸਰ ਨਾਭਾ ਦੇ ਨਾਮ ਉਤੇ ਲਿਖੀ ਚਿੱਠੀ ਵਿਚ ਬੇਭਰੋਸਗੀ ਜਤਾਉਂਦੇ ਹੋਏ ਲਿਖਿਆ ਕਿ ਸਾਨੂੰ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਦੀ ਪ੍ਰਧਾਨਗੀ ਦੇ ਅਹੁਦੇ ਵਿਚ ਵਿਸ਼ਵਾਸ ਨਹੀਂ ਹੈ ਅਤੇ ਇਸ ਸਬੰਧੀ ਜਲਦੀ ਬੈਠਕ ਬੁਲਾਈ ਜਾਵੇ। ਇਥੇ ਇਹ ਵਰਨਣਯੋਗ ਹੈ ਕਿ ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਵਲੋਂ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਖਿਲਾਫ ਥਾਣਾ ਕੋਤਵਾਲੀ ਨਾਭਾ ਵਿਚ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਟਰਾਲੀ ਸਬੰਧੀ ਡੀ.ਡੀ.ਆਰ. ਦਰਜ ਕਰਵਾਈ ਗਈ ਹੈ।

 

ਪਿਛਲੀ ਖ਼ਬਰ ਪੰਜਾਬ ਦੇ ਸਾਰੇ ਸਕੂਲਾਂ ਵਿਚ 30 ਅਗਸਤ ਤਕ ਛੁੱਟੀ ਦਾ ਐਲਾਨ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪੀੜ੍ਹਤਾਂ ਲਈ ਹਰ ਸੰਭਵ ਸਹਾਇਤਾ ਲਈ ਵਚਨਬੱਧ - ਪ੍ਰਤਾਪ ਸਿੰਘ