22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਜਾਬ ਦੇ ਸਿਹਤ ਮੰਤਰੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਪਹੁੰਚੇ ਕਲਾਨੌਰ

ਕਲਾਨੌਰ (ਗੁਰਦਾਸਪੁਰ) 31 ਅਗਸਤ (ਪੁਰੇਵਾਲ) - ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਨੇੜਿਓਂ ਗੁਜ਼ਰਦੇ ਕਿਰਨ ਨਾਲ ਸੱਕੀ ਦੇ ਆਏ ਹੜ੍ਹ ਮਾਰੂ ਪਾਣੀ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕਰਨ ਲਈ...

ਅਜੀਤ ਡੈਸਕ 31-08-2025

ਕਲਾਨੌਰ (ਗੁਰਦਾਸਪੁਰ) 31 ਅਗਸਤ (ਪੁਰੇਵਾਲ) - ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਨੇੜਿਓਂ ਗੁਜ਼ਰਦੇ ਕਿਰਨ ਨਾਲ ਸੱਕੀ ਦੇ ਆਏ ਹੜ੍ਹ ਮਾਰੂ ਪਾਣੀ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕਰਨ ਲਈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕਲਾਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਨੀ ਕਮਿਊਨਿਟੀ ਸਿਹਤ ਕੇਂਦਰ ਪਹੁੰਚੇ। ਪ੍ਰਸ਼ਾਸਨ ਨੇ ਜੋ ਆਰਜੀ ਰਿਹਾਇਸ਼ ਨੜਾਵਾਲੀ ਵਿਖੇ ਬਣਾਈ ਹੈ, ਦਾ ਵੀ ਸਿਹਤ ਮੰਤਰੀ ਵਲੋਂ ਦੌਰਾ ਕੀਤਾ ਗਿਆ। ਇਸ ਮੌਕੇ 'ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੀ ਨਾਲ ਮੌਜੂਦ ਸਨ, ਜਿਨ੍ਹਾਂ ਮੌਕੇ ਦੇ ਹਾਲਾਤਾਂ ਬਾਰੇ ਸਿਹਤ ਮੰਤਰੀ ਨੂੰ ਦੱਸਿਆ।

ਪਿਛਲੀ ਖ਼ਬਰ ਕਪੂਰਥਲਾ ਪ੍ਰਸ਼ਾਸਨ ਵਲੋਂ ਮੰਡ ਖੇਤਰ 'ਚ ਘਰ-ਘਰ ਜਾ ਕੇ ਲੋਕਾਂ ਨੂੰ ਬਾਹਰ ਆਉਣ ਦੀ ਅਪੀਲ ਅਗਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਹੈਲੀਕਾਪਟਰ ਰਾਹੀਂ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ