26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਦਮੋਰੀਆ ਪੁੱਲ ਦੀ ਕੰਧ ਡਿੱਗੀ, 5 ਕਾਰਾਂ ਨੁਕਸਾਨੀਆਂ

ਲੁਧਿਆਣਾ, 1 ਸਤੰਬਰ (ਜਗਮੀਤ ਸਿੰਘ) - ਭਾਰੀ ਮੀਹ ਦੇ ਚਲਦੇ ਲੁਧਿਆਣਾ ਵਿਚ ਦਮੋਰੀਆ ਪੁਲ ਦੀ ਕੰਧ ਡਿੱਗਣ ਨਾਲ ਪੰਜ ਕਾਰਾਂ ਅਤੇ ਇਕ ਬਿਜਲੀ ਦਾ ਖੰਭਾ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਸਥਾਨਕ...

ਅਜੀਤ ਡੈਸਕ 01-09-2025

ਲੁਧਿਆਣਾ, 1 ਸਤੰਬਰ (ਜਗਮੀਤ ਸਿੰਘ) - ਭਾਰੀ ਮੀਹ ਦੇ ਚਲਦੇ ਲੁਧਿਆਣਾ ਵਿਚ ਦਮੋਰੀਆ ਪੁਲ ਦੀ ਕੰਧ ਡਿੱਗਣ ਨਾਲ ਪੰਜ ਕਾਰਾਂ ਅਤੇ ਇਕ ਬਿਜਲੀ ਦਾ ਖੰਭਾ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਹ ਕਾਰਨ ਦਮੋਰੀਆ ਦੀ ਕੰਧ ਕਾਫੀ ਕਮਜ਼ੋਰ ਹੋ ਚੁੱਕੀ ਸੀ, ਜਿਸ ਦੇ ਚਲਦੇ ਅੱਜ ਇਹ ਕੰਧ ਅਚਾਨਕ ਡਿੱਗ ਗਈ। ਕੰਧ ਦੇ ਅਚਾਨਕ ਡਿੱਗਣ ਕਾਰਨ ਨੇੜੇ ਖੜੀਆਂ ਪੰਜ ਕਾਰਾਂ ਬੁਰੀ ਤਰ੍ਹਾਂ ਨੁਕਸਾਨੀ ਗਈਆਂ ਅਤੇ ਇਕ ਬਿਜਲੀ ਦੇ ਖੰਬੇ ਦਾ ਵੀ ਕਾਫੀ ਨੁਕਸਾਨ ਹੋਇਆ। ਇਸ ਘਟਨਾ ਵਿਚ ਕਿਸੇ ਤਰਾ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ।

ਪਿਛਲੀ ਖ਼ਬਰ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਘੱਟ ਅਗਲੀ ਖ਼ਬਰ ਸ਼ਿਮਲਾਪੁਰੀ ਦੇ ਕਈ ਇਲਾਕਿਆਂ ਵਿਚ ਡੇਢ ਫੁੱਟ ਤੋਂ ਲੈ ਕੇ ਤਿੰਨ ਫੁੱਟ ਤੱਕ ਭਰਿਆ ਪਾਣੀ