29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਵੱਖ-ਵੱਖ ਸੂਬਿਆਂ 'ਚ ਹੜ੍ਹ ਨਾਲ ਨਜਿੱਠਣ ਲਈ ਸੇਨਾ ਵਲੋਂ ਕੀਤੀਆਂ ਜਾ ਰਹੀਆਂ ਪੂਰੀਆਂ ਕੋਸ਼ਿਸ਼ਾਂ

ਪੰਜਕੂਲਾ, 1 ਸਤੰਬਰ-ਵੱਖ-ਵੱਖ ਸੂਬਿਆਂ ਵਿਚ ਹੜ੍ਹ ਨਾਲ ਨਜਿੱਠਣ ਲਈ ਸੇਨਾ ਵਲੋਂ ਕੀਤੀਆਂ ਜਾ ਰਹੀਆਂ...

ਅਜੀਤ ਡੈਸਕ 01-09-2025

ਪੰਜਕੂਲਾ, 1 ਸਤੰਬਰ-ਵੱਖ-ਵੱਖ ਸੂਬਿਆਂ ਵਿਚ ਹੜ੍ਹ ਨਾਲ ਨਜਿੱਠਣ ਲਈ ਸੇਨਾ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਲੈ ਕੇ ਵੈਸਟਰਨ ਕਮਾਂਡ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਵੈਸਟਰਨ ਕਮਾਂਡ ਦੇ ਉੱਚ ਅਧਿਕਾਰੀ ਮੈਜਰ ਪੁਨੀਤ ਆਹੂਜਾ, ਬ੍ਰਿਗੇਡੀਅਰ ਰਾਜੀਵ, ਕਰਨਲ ਇਕਬਾਲ ਸਿੰਘ ਅਰੋੜਾ (ਇਨਫੋਰਮੇਸ਼ਨ ਵਾਰਫੇਅਰ) ਨੇ ਦਿੱਤੀ ਜਾਣਕਾਰੀ ਕਿ ਜੰਮੂ, ਪੰਜਾਬ ਅਤੇ ਹਿਮਾਚਲ ਵਿਚ ਫੌਜ ਬਚਾਅ ਕਾਰਜਾਂ ਵਿਚ ਪੂਰੀ ਲੱਗੀ ਹੋਈ ਹੈ ਅਤੇ ਪ੍ਰਭਾਵਿਤ ਖੇਤਰਾਂ ਵਿਚ ਵਿਸਤ੍ਰਿਤ ਰਾਹਤ ਅਭਿਆਨ ਚਲਾਏ ਜਾ ਰਹੇ ਹਨ। ਹੁਣ ਤੱਕ ਕੁੱਲ 47 ਕਾਲਮ ਰਾਹਤ ਕਾਰਜਾਂ ਲਈ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿਚ ਇੰਜੀਨੀਅਰ, ਚਿਕਿਤਸਾ ਅਤੇ ਸੰਚਾਰ ਟੀਮਾਂ ਸ਼ਾਮਿਲ ਹਨ। ਫੌਜ ਦੇ 20 ਹੈਲੀਕਾਪਟਰ, ਐਡਵਾਂਸਡ ਲਾਈਟ ਹੈਲੀਕਾਪਟਰ, ਰੀਕਾਨਿਸੈਂਸ ਅਤੇ ਆਬਜ਼ਰਵੇਸ਼ਨ ਹੈਲੀਕਾਪਟਰ, ਐਮ.ਆਈ.-17 ਅਤੇ ਚਿਨੂਕ ਵੀ ਲਗਾਤਾਰ ਮਿਸ਼ਨ ‘ਤੇ ਕੰਮ ਕਰ ਰਹੇ ਹਨ। 

ਪਿਛਲੀ ਖ਼ਬਰ ਚਾਂਦਪੁਰਾ ਬੰਨ੍ਹ ਕੋਲ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧਣਾ ਜਾਰੀ ਅਗਲੀ ਖ਼ਬਰ ਡਰੇਨ ਵਿਭਾਗ ਦੀ ਅਣਗਹਿਲੀ ਕਾਰਨ ਨਵਾਂਸ਼ਹਿਰ ਦਾ ਪਿੰਡ ਚੇਤਾ ਬਰਸਾਤੀ ਪਾਣੀ 'ਚ ਡੁੱਬਿਆ