30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਫ਼ਗਾਨਿਸਤਾਨ ਭੁਚਾਲ: ਹੁਣ ਤੱਕ 800 ਲੋਕਾਂ ਦੀ ਮੌਤ

ਕਾਬੁਲ, 2 ਸਤੰਬਰ- ਤਾਲਿਬਾਨ ਸਰਕਾਰ ਵਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ, ਪੂਰਬੀ ਅਫ਼ਗਾਨਿਸਤਾਨ ਵਿਚ ਆਏ ਇਕ ਤੇਜ਼ ਭੁਚਾਲ ਵਿਚ ਲਗਭਗ 800 ਲੋਕਾਂ ਦੀ ਮੌਤ ਅਤੇ 2,500 ਤੋਂ...

ਅਜੀਤ ਡੈਸਕ 02-09-2025

ਕਾਬੁਲ, 2 ਸਤੰਬਰ- ਤਾਲਿਬਾਨ ਸਰਕਾਰ ਵਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ, ਪੂਰਬੀ ਅਫ਼ਗਾਨਿਸਤਾਨ ਵਿਚ ਆਏ ਇਕ ਤੇਜ਼ ਭੁਚਾਲ ਵਿਚ ਲਗਭਗ 800 ਲੋਕਾਂ ਦੀ ਮੌਤ ਅਤੇ 2,500 ਤੋਂ ਵੱਧ ਜ਼ਖਮੀ ਹੋ ਗਏ ਹਨ। ਐਤਵਾਰ ਦੇਰ ਰਾਤ 6.0 ਤੀਬਰਤਾ ਵਾਲੇ ਭੂਚਾਲ ਨੇ ਗੁਆਂਢੀ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਦੇ ਨੇੜੇ ਕੁਨਾਰ ਸੂਬੇ ਦੇ ਕਸਬਿਆਂ ਨੂੰ ਹਿਲਾ ਦਿੱਤਾ, ਜਿਸ ਨਾਲ ਵੱਡਾ ਨੁਕਸਾਨ ਹੋਇਆ।

ਕੁਨਾਰ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚੋਂ ਇਕ, ਨੂਰਗਲ ਜ਼ਿਲ੍ਹੇ ਦੇ ਇਕ ਨਿਵਾਸੀ ਨੇ ਕਿਹਾ ਕਿ ਲਗਭਗ ਪੂਰਾ ਪਿੰਡ ਤਬਾਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਤੇ ਬਜ਼ੁਰਗ ਮਲਬੇ ਹੇਠਾਂ ਹਨ।

ਜਾਣਕਾਰੀ ਅਨੁਸਾਰ ਇਹ ਭੁਚਾਲ ਰਾਜਧਾਨੀ ਇਸਲਾਮਾਬਾਦ ਸਮੇਤ ਪਾਕਿਸਤਾਨ ਦੇ ਕੁਝ ਹਿੱਸਿਆਂ ਵਿਚ ਮਹਿਸੂਸ ਕੀਤਾ ਗਿਆ ਹਾਲਾਂਕਿ ਇਥੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

 

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਭਾਰੀ ਮੀਂਹ ਤੇ ਬਿਆਸ ਦਰਿਆ ਵਿਚ ਪਾਣੀ ਦੇ ਵਧੇ ਪੱਧਰ ਕਾਰਨ ਅਲਰਟ ਜਾਰੀ ਅਗਲੀ ਖ਼ਬਰ ਫ਼ਿਰੋਜ਼ਪੁਰ ਪਹੁੰਚੇ ਰਾਜਪਾਲ ਕਟਾਰੀਆ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ