03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਨਾਲ ਬਲਾਕ ਸੁਲਤਾਨਪੁਰ ਲੋਧੀ ਦੇ ਅਹਿਮਦਪੁਰ, ਨਸੀਰੇਵਾਲ ,ਛੰਨਾ ਆਦਿ ਪਿੰਡਾਂ ਵਿਚ ਸੈਂਕੜੇ ਏਕੜ ਝੋਨੇ ਦੀ ਫ਼ਸਲ ਡੁੱਬੀ

ਸੁਲਤਾਨਪੁਰ ਲੋਧੀ,2 ਸਤੰਬਰ (ਥਿੰਦ) - ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਅਹਿਮਦਪੁਰ, ਨਸੀਰੇਵਾਲ, ਛੰਨਾ ਆਦਿ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਹੈ। ਇਨ੍ਹਾਂ ਪਿੰਡਾਂ 'ਚ ਪਾਣੀ ਬਹੁਤ ਤੇਜ਼ੀ ...

ਅਜੀਤ ਡੈਸਕ 02-09-2025

ਸੁਲਤਾਨਪੁਰ ਲੋਧੀ,2 ਸਤੰਬਰ (ਥਿੰਦ) - ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਅਹਿਮਦਪੁਰ, ਨਸੀਰੇਵਾਲ, ਛੰਨਾ ਆਦਿ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਹੈ। ਇਨ੍ਹਾਂ ਪਿੰਡਾਂ 'ਚ ਪਾਣੀ ਬਹੁਤ ਤੇਜ਼ੀ ਨਾਲ ਵਗ ਰਿਹਾ ਹੈ ਅਤੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਕਿਸਾਨ ਟਹਿਲ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਲਗਾਤਾਰ ਪੈ ਰਹੀ ਬਾਰਿਸ਼ ਨਾਲ ਉਨ੍ਹਾਂ ਦੇ ਝੋਨੇ ਦੇ ਖੇਤ ਡੁੱਬ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਨੇ ਭਾਰੀ ਨੁਕਸਾਨ ਕੀਤਾ ਹੈ।

ਪਿਛਲੀ ਖ਼ਬਰ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡਿਆ 3 ਲੱਖ ਤੋਂ ਵੱਧ ਪਾਣੀ,ਹਾਈ ਫਲੱਡ ਐਲਾਨਿਆ ਅਗਲੀ ਖ਼ਬਰ ਜਲੰਧਰ-ਲੋਹੀਆਂ ਰੋਡ, ਸੰਧੂ ਚੱਠਾ ਨੇੜਿਓਂ ਰੁੜ੍ਹਿਆ, ਰਸਤਾ ਮੁਕੰਮਲ ਬੰਦ