10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉੱਚੀਆਂ ਥਾਵਾਂ 'ਤੇ ਜਾਣ ਦੀ ਸਲਾਹ

ਸੰਗਰੂਰ, 4 ਸਤੰਬਰ (ਧੀਰਜ ਪਸ਼ੋਰੀਆ)-ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਗਰ ਦਰਿਆ...

ਅਜੀਤ ਡੈਸਕ 04-09-2025

ਸੰਗਰੂਰ, 4 ਸਤੰਬਰ (ਧੀਰਜ ਪਸ਼ੋਰੀਆ)-ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਗਰ ਦਰਿਆ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਪਿੰਡ ਬਨਾਰਸੀ, ਬਾਓਪਰ, ਨਵਾਗਾਓਂ, ਜਸਵੰਤਪੁਰਾ ਉਰਫ ਹੋਤੀਪੁਰ, ਅੰਨਦਾਨਾ, ਸ਼ਾਹਪੁਰਥੇੜੀ, ਚਾਦੂੰ, ਮੰਡਵੀ, ਬੰਗਾਂ, ਖਨੌਰੀ ਕਲਾਂ, ਹਮੀਰਗੜ੍ਹ, ਸੁਰਜਨਭੈਣੀ, ਭੂੰਦੜ ਭੈਣੀ, ਸਲੇਮਗੜ੍ਹ, ਮਕਰੌੜ ਸਾਹਿਬ, ਫੂਲਦ, ਗਨੌਟਾ, ਘਮੂਰਘਾਟ, ਰਾਮਪੁਰਾ ਗੁਜਰਾਂ, ਹਾਂਡਾ, ਕੁਦਨੀ, ਵਜੀਦਪੁਰ, ਕਬੀਰਪੁਰ, ਕੜੈਲ, ਬੁਸਹਿਰਾ, ਮੂਨਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਉਹ ਖ਼ਾਸ ਤੌਰ ਉੱਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਲੈ ਕੇ ਉੱਚੀਆਂ ਥਾਵਾਂ 'ਤੇ ਚਲੇ ਜਾਣ ਅਤੇ ਆਪਣੇ ਪਸ਼ੂਆਂ ਨੂੰ ਵੀ ਦਰਿਆ ਤੋਂ ਦੂਰ ਉੱਚੀਆਂ ਥਾਵਾਂ 'ਤੇ ਲੈ ਜਾਣ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਲਾਹਕਾਰੀ ਜਾਰੀ ਕਰਦੇ ਹੋਏ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉੱਤੇ ਯਕੀਨ ਨਾ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਹਿਯੋਗ ਕਰਨ। ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ।  

ਪਿਛਲੀ ਖ਼ਬਰ ਸਿੱਖ, ਮੁਸਲਿਮ ਭਾਈਚਾਰਾ ਇਕਜੁੱਟ ਹੋ ਕੇ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਸੇਵਾ 'ਚ ਜੁਟਿਆ ਅਗਲੀ ਖ਼ਬਰ ਰਾਜ ਸਭਾ ਮੈਂਬਰ ਸਾਹਨੀ ਵਲੋਂ ਪੰਜਾਬ ਹੜ੍ਹ ਪੀੜਤਾਂ ਲਈ 5 ਕਰੋੜ ਦੇਣ ਦਾ ਐਲਾਨ