13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਲੋਹੀਆਂ ਦੇ ਨੌਜਵਾਨ ਨੇ ਨਵਾਂ ਪਿੰਡ ਖਾਲੇਵਾਲ ਪੁੱਲ ਤੋਂ ਮਾਰੀ ਛਾਲ, ਭਾਲ ਜਾਰੀ

ਲੋਹੀਆਂ ਖਾਸ, 5 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਨੇੜੇ ਪੈਂਦੇ ਪਿੰਡ...

ਅਜੀਤ ਡੈਸਕ 05-09-2025

ਲੋਹੀਆਂ ਖਾਸ, 5 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਨੇੜੇ ਪੈਂਦੇ ਪਿੰਡ ਨਵਾਂ ਪਿੰਡ ਖਾਲੇਵਾਲ ਨੇੜਿਓਂ ਲੰਘਦੀ ਚਿੱਟੀ ਵੇਈਂ ’ਤੇ ਬਣੇ ਪੁੱਲ ਤੋਂ ਹੇਠਾਂ ਪਾਣੀ ਵਿਚ ਲੋਹੀਆਂ ਸ਼ਹਿਰ ਦੇ ਇਕ ਨੌਜਵਾਨ ਵਲੋਂ ਛਾਲ ਮਾਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਆਪਣੇ ਮੋਟਰਸਾਈਕਲ ਨੂੰ ਪੁੱਲ ’ਤੇ ਖੜ੍ਹਾ ਕਰਕੇ ਛਾਲ ਮਾਰਨ ਵਾਲੇ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ (30) ਅਤੇ ਉਹ ਸਿੱਧੂਪੁਰ ਰੋਡ ਲੋਹੀਆਂ ਖਾਸ ਦੀ ਹੈ ਤੇ ਇਕ ਕਾਲੋਨੀ ਵਿਚ ਆਪਣੀ ਪਤਨੀ ਮਨਪ੍ਰੀਤ ਕੌਰ ਅਤੇ ਇਕ ਢਾਈ ਸਾਲ ਦੀ ਬੇਟੀ ਨਾਲ ਰਹਿ ਰਿਹਾ ਸੀ। ਪਰਿਵਾਰ ਦੇ ਦੱਸਣ ਮੁਤਾਬਕ ਗੁਰਪ੍ਰੀਤ ਹਾਲੇ 10-15 ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਅਕਸਰ ਕਰਜ਼ੇ ਤੋਂ ਦੁਖੀ ਰਹਿੰਦਾ ਸੀ। ਮੌਕੇ ਉਤੇ ਪਹੁੰਚੇ ਸ਼ਾਹਕੋਟ ਦੇ ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ ਅਤੇ ਲੋਹੀਆਂ ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਐਨ.ਡੀ.ਆਰ.ਐਫ਼. ਟੀਮ ਅਤੇ ਗੋਤਾਖੋਰ ਛਾਲ ਮਾਰਨ ਵਾਲੇ ਨੌਜਵਾਨ ਨੂੰ ਲਗਾਤਾਰ ਪਾਣੀ ਵਿਚੋਂ ਲੱਭ ਰਹੇ ਹਨ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਹਾਲੇ ਤੱਕ ਸਫਲਤਾ ਹਾਸਲ ਨਹੀਂ ਹੋਈ।  

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਪੰਜਾਬ ਦੇ ਇਕ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦਿੱਤੀ ਅਗਲੀ ਖ਼ਬਰ ਗੈਰ-ਕਾਨੂੰਨੀ ਮਾਈਨਿੰਗ, ਜਲ ਭੰਡਾਰਾਂ ਤੇ ਬੰਨ੍ਹਾਂ ਵੱਲ ਧਿਆਨ ਨਾ ਦੇਣਾ ਹੜ੍ਹਾਂ ਦੇ ਮੁੱਖ ਕਾਰਨ ਰਹੇ - ਨਵਜੋਤ ਸਿੰਘ ਸਿੱ...