15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸੀ.ਐਮ. ਭਗਵੰਤ ਮਾਨ ਦੀ ਸਿਹਤ ਜ਼ਿਆਦਾ ਵਿਗੜੀ, ਫੋਰਟਿਸ ਦਾਖਲ

ਚੰਡੀਗੜ੍ਹ, 5 ਸਤੰਬਰ-ਸੀ.ਐਮ. ਭਗਵੰਤ ਮਾਨ ਦੀ ਸਿਹਤ ਜ਼ਿਆਦਾ ਵਿਗੜ ਗਈ ਹੈ ਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ...

ਅਜੀਤ ਡੈਸਕ 05-09-2025

ਚੰਡੀਗੜ੍ਹ, 5 ਸਤੰਬਰ-ਸੀ.ਐਮ. ਭਗਵੰਤ ਮਾਨ ਦੀ ਸਿਹਤ ਜ਼ਿਆਦਾ ਵਿਗੜ ਗਈ ਹੈ ਤੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਦੀ ਸਿਹਤ ਪਿਛਲੇ 2 ਦਿਨਾਂ ਤੋਂ ਠੀਕ ਨਹੀਂ ਚੱਲ ਰਹੀ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ।

ਪੰਜਾਬ ਵਿਚ ਜਦੋਂ ਤੋਂ ਹੜ੍ਹ ਆਏ ਹਨ, ਉਦੋਂ ਤੋਂ ਸੀ.ਐੱਮ. ਮਾਨ ਪੂਰੀ ਤਰ੍ਹਾਂ ਐਕਟਿਵ ਹਨ। ਉਨ੍ਹਾਂ ਵਲੋਂ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਸੀ ਤੇ ਜ਼ਮੀਨੀ ਪੱਧਰ ‘ਤੇ ਰਾਹਤ ਤੇ ਬਚਾਅ ਕਾਰਜਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਸੀ ਪਰ ਇਨ੍ਹਾਂ ਸਭ ਵਿਚਾਲੇ ਪਿਛਲੇ ਦੋ ਦਿਨ ਤੋਂ ਸੀ.ਐੱਮ. ਮਾਨ ਦੀ ਸਿਹਤ ਠੀਕ ਨਹੀਂ ਹੈ। ਪਹਿਲਾਂ ਤਾਂ ਉਹ ਆਪਣੀ ਸੀ.ਐੱਮ. ਰਿਹਾਇਸ਼ ‘ਤੇ ਹੀ ਸਨ ਪਰ ਅੱਜ ਸਿਹਤ ਖਰਾਬ ਹੋਣ ‘ਤੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਜੋ ਕਿ ਪੰਜਾਬ ਦੌਰੇ ‘ਤੇ ਹਨ, ਵਲੋਂ ਸੀ.ਐੱਮ. ਮਾਨ ਦਾ ਹਾਲ-ਚਾਲ ਜਾਣਿਆ ਗਿਆ ਸੀ।

 

ਪਿਛਲੀ ਖ਼ਬਰ ਪੁਲਿਸ ਨੇ ਮੇਲਾ ਛਪਾਰ ਸਬੰਧੀ ਕੀਤੇ ਸੁਰੱਖਿਆ ਦੇ ਸਖਤ ਪ੍ਰਬੰਧ- ਡੀ.ਐਸ.ਪੀ. ਖੋਸਾ ਅਗਲੀ ਖ਼ਬਰ ਦਰਿਆ ਬਿਆਸ ਦਾ ਵਹਿਣ ਬਦਲਣ ਕਾਰਨ ਇਲਾਕੇ ਦੇ ਲੋਕਾਂ ਵਲੋਂ ਲਗਾਏ ਆਰਜ਼ੀ ਬੰਨ੍ਹ ਨੂੰ ਮੰਡ ਖ਼ਿਜਰਪੁਰ ਨੇੜੇ ਢਾਹ ਲੱਗੀ