26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2025

ਉਪ ਰਾਸ਼ਟਰਪਤੀ ਚੋਣਾਂ: ਅਸੀਂ ਸਾਰੇ ਇਕ ਹਾਂ ਤੇ ਇਕ ਰਹਾਂਗੇ- ਸੀ.ਪੀ. ਰਾਧਾਕ੍ਰਿਸ਼ਨਨ

ਨਵੀਂ ਦਿੱਲੀ, 9 ਸਤੰਬਰ- ਦੇਸ਼ ਨੂੰ ਅੱਜ ਆਪਣਾ 15ਵਾਂ ਉਪ ਰਾਸ਼ਟਰਪਤੀ ਮਿਲੇਗਾ। ਐਨ.ਡੀ.ਏ. ਨੇ 68 ਸਾਲਾ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਨਾਮਜ਼ਦ ਕੀਤਾ ਹੈ ਜਦੋਂ ਕਿ ‘ਇੰਡੀਆ’...

ਅਜੀਤ ਡੈਸਕ 09-09-2025

ਨਵੀਂ ਦਿੱਲੀ, 9 ਸਤੰਬਰ- ਦੇਸ਼ ਨੂੰ ਅੱਜ ਆਪਣਾ 15ਵਾਂ ਉਪ ਰਾਸ਼ਟਰਪਤੀ ਮਿਲੇਗਾ। ਐਨ.ਡੀ.ਏ. ਨੇ 68 ਸਾਲਾ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਨਾਮਜ਼ਦ ਕੀਤਾ ਹੈ ਜਦੋਂ ਕਿ ‘ਇੰਡੀਆ’ ਗਠਜੋੜ ਨੇ 79 ਸਾਲਾ ਬੀ. ਸੁਦਰਸ਼ਨ ਰੈਡੀ ਨੂੰ ਮੈਦਾਨ ਵਿਚ ਉਤਾਰਿਆ ਹੈ। ਕੁੱਲ 781 ਸੰਸਦ ਮੈਂਬਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਸਦ ਵਿਚ ਆਪਣੀਆਂ ਵੋਟਾਂ ਪਾਉਣਗੇ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ।


ਅੱਜ ਐਨ.ਡੀ.ਏ. ਦੇ ਉਮੀਦਵਾਰ ਅਤੇ ਮਹਾਰਾਸ਼ਟਰ ਦੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਸਵੇਰੇ ਲੋਧੀ ਰੋਡ ਇਲਾਕੇ ਵਿਚ ਸਥਿਤ ਸ੍ਰੀ ਰਾਮ ਮੰਦਰ ਵਿਚ ਪ੍ਰਾਰਥਨਾ ਕੀਤੀ ਅਤੇ ਆਸ਼ੀਰਵਾਦ ਲਿਆ। ਇਸ ਮੌਕੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਚੋਣਾਂ ਹੋ ਰਹੀਆਂ ਹਨ। ਇਹ ਭਾਰਤੀ ਰਾਸ਼ਟਰਵਾਦ ਲਈ ਇਕ ਵੱਡੀ ਜਿੱਤ ਹੋਣ ਜਾ ਰਹੀ ਹੈ। ਅਸੀਂ ਸਾਰੇ ਇਕ ਹਾਂ, ਅਸੀਂ ਇਕ ਰਹਾਂਗੇ ਅਤੇ ਅਸੀਂ ਚਾਹੁੰਦੇ ਹਾਂ ਕਿ ਭਾਰਤ ‘ਵਿਕਸਤ ਭਾਰਤ’ ਬਣੇ।

ਪਿਛਲੀ ਖ਼ਬਰ ਹਿਮਾਚਲ: ਕੁੱਲੂ ਵਿਚ ਜ਼ਮੀਨ ਖਿਸਕਣ ਨਾਲ ਇਕ ਔਰਤ ਦੀ ਮੌਤ, ਪਰਿਵਾਰ ਦੇ ਚਾਰ ਹੋਰ ਮੈਂਬਰ ਲਾਪਤਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਹਿਮਾਚਲ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ