31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2025

ਮਿਆਂਮਾਰ ’ਚ ਆਇਆ 4.7 ਤੀਬਰਤਾ ਦਾ ਭੁਚਾਲ

ਨੇਪੀਡਾਊ, 30 ਸਤੰਬਰ- ਅੱਜ ਸਵੇਰੇ 6:10 ਵਜੇ ਮਿਆਂਮਾਰ ਵਿਚ 4.7 ਤੀਬਰਤਾ ਦਾ ਭੁਚਾਲ ਆਇਆ। ਇਹ ਭੁਚਾਲ ਭਾਰਤ ਦੇ ਕਈ ਹਿੱਸਿਆਂ ਵਿਚ ਮਹਿਸੂਸ ਕੀਤਾ ਗਿਆ, ਜਿਸ ਵਿਚ ਮਨੀਪੁਰ....

ਅਜੀਤ ਡੈਸਕ 30-09-2025

ਨੇਪੀਡਾਊ, 30 ਸਤੰਬਰ- ਅੱਜ ਸਵੇਰੇ 6:10 ਵਜੇ ਮਿਆਂਮਾਰ ਵਿਚ 4.7 ਤੀਬਰਤਾ ਦਾ ਭੁਚਾਲ ਆਇਆ। ਇਹ ਭੁਚਾਲ ਭਾਰਤ ਦੇ ਕਈ ਹਿੱਸਿਆਂ ਵਿਚ ਮਹਿਸੂਸ ਕੀਤਾ ਗਿਆ, ਜਿਸ ਵਿਚ ਮਨੀਪੁਰ, ਨਾਗਾਲੈਂਡ ਅਤੇ ਅਸਾਮ ਸ਼ਾਮਿਲ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ ਭੂਚਾਲ ਮੀਆਂਮਾਰ ਵਿਚ ਭਾਰਤੀ ਸਰਹੱਦ ਦੇ ਬਹੁਤ ਨੇੜੇ ਅਤੇ ਮਨੀਪੁਰ ਵਿਚ ਉਖਰੁਲ ਤੋਂ ਸਿਰਫ਼ 27 ਕਿਲੋਮੀਟਰ ਦੱਖਣ-ਪੂਰਬ ਵਿਚ ਆਇਆ। ਐਨ.ਸੀ.ਐਸ. ਦੇ ਅਨੁਸਾਰ ਭੁਚਾਲ ਦਾ ਕੇਂਦਰ ਜ਼ਮੀਨ ਤੋਂ 15 ਕਿਲੋਮੀਟਰ ਹੇਠਾਂ ਸੀ।

 

ਪਿਛਲੀ ਖ਼ਬਰ ਅਸੀਂ ਰਾਸ਼ਟਰਪਤੀ ਟਰੰਪ ਦੇ ਗਾਜ਼ਾ ਸੰਘਰਸ਼ ਨੂੰ ਖ਼ਤਮ ਕਰਨ ਲਈ ਵਿਆਪਕ ਯੋਜਨਾ ਦੇ ਐਲਾਨ ਦਾ ਕਰਦੇ ਹਾਂ ਸਵਾਗਤ- ਨਰਿੰਦਰ ਮੋਦੀ ਅਗਲੀ ਖ਼ਬਰ ⭐ਮਾਣਕ-ਮੋਤੀ⭐