06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2025

ਆਮ ਆਦਮੀ ਪਾਰਟੀ ਦੀ ਰੈਲੀ ’ਤੇ ਜਾ ਰਹੀ ਬੱਸ ’ਤੇ ਕੁਝ ਲੋਕਾਂ ਨੇ ਕੀਤਾ ਹਮਲਾ,ਗੋਲੀ ਚੱਲਣ ਨਾਲ ਚਾਰ ਜ਼ਖ਼ਮੀ

ਝਬਾਲ, (ਅੰਮ੍ਰਿਤਸਰ), 3 ਅਕਤੂਬਰ- ਝਬਾਲ ਵਿਖੇ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਰੈਲੀ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ, ਵਿਚ ਸ਼ਾਮਿਲ ਹੋਣ....

ਅਜੀਤ ਡੈਸਕ 03-10-2025

ਝਬਾਲ, (ਅੰਮ੍ਰਿਤਸਰ), 3 ਅਕਤੂਬਰ- ਝਬਾਲ ਵਿਖੇ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਰੈਲੀ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ, ਵਿਚ ਸ਼ਾਮਿਲ ਹੋਣ ਲਈ ਪਿੰਡ ਮੂਸੇ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਸਰਕਾਰੀ ਪੰਜਾਬ ਰੋਡਵੇਜ਼ ਦੀ ਬੱਸ ਵਿਚ ਸਵਾਰ ਹੋ ਕੇ ਪਿੰਡ ਤੋਂ ਚੱਲਣ ਲੱਗੇ ਤਾਂ ਪਿੰਡ ਦੇ ਹੀ ਕੁਝ ਬੀ. ਜੇ. ਪੀ. ਨਾਲ ਸੰਬੰÇਧਤ ਨੌਜਵਾਨਾਂ ਨੇ ਬੱਸ ’ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਗੋਲੀ ਚਲਾ ਦਿੱਤੀ, ਜਿਸ ਨਾਲ ਆਮ ਆਦਮੀ ਪਾਰਟੀ ਦੇ ਚਾਰ ਵਿਅਕਤੀ, ਜਿਨ੍ਹਾਂ ਵਿਚ ਸੁਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਅਰਵਿੰਦਰ ਸਿੰਘ,ਗੁਰਮੀਤ ਸਿੰਘ ਅਤੇ ਫੁੰਮਣ ਸਿੰਘ ਜ਼ਖ਼ਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਰਪੰਚ ਕਰਨੈਲ ਸਿੰਘ, ਜੋ ਖੁਦ ਵੀ ਇੱਟਾਂ ਰੋੜਿਆਂ ਨਾਲ ਜ਼ਖ਼ਮੀ ਹੋਇਆ ਹੈ, ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਝਬਾਲ ਵਿਖੇ ਦਰਖ਼ਾਸਤ ਦੇ ਦਿੱਤੀ ਹੈ ਅਤੇ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਹੈ।

ਪਿਛਲੀ ਖ਼ਬਰ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਪ੍ਰਗਟ ਉਤਸਵ ਦੇ ਸੰਬੰਧ ’ਚ 6 ਤੇ 7 ਅਕਤੂਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਅਗਲੀ ਖ਼ਬਰ ਪਾਕਿ ਵਲੋਂ ਭਾਰਤੀ ਜੈੱਟ ਡੇਗਣ ਦੇ ਦਾਅਵੇ ਹਨ ਮਹਿਜ਼ ਪਰੀ ਕਹਾਣੀਆਂ- ਏਅਰ ਚੀਫ਼ ਮਾਰਸ਼ਲ