25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2025

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਸੰਗਰੂਰ ਵਿਚ 17 ਬਲਾਕ ਪ੍ਰਧਾਨਾਂ ਦੀਆਂ ਮੁੜ ਕੀਤੀਆਂ ਨਿਯੁਕਤੀਆਂ

ਸੰਗਰੂਰ, 5 ਅਕਤੂਬਰ (ਧੀਰਜ ਪਸ਼ੋਰੀਆ) - ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਵਿਧਾਨ ਸਭਾ ਹਲਕਾ ਸੰਗਰੂਰ ਵਿਚ 17 ਬਲਾਕ ਪ੍ਰਧਾਨਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਬਲਾਕ ਪ੍ਰਧਾਨਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ...

ਅਜੀਤ ਡੈਸਕ 05-10-2025

ਸੰਗਰੂਰ, 5 ਅਕਤੂਬਰ (ਧੀਰਜ ਪਸ਼ੋਰੀਆ) - ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਵਿਧਾਨ ਸਭਾ ਹਲਕਾ ਸੰਗਰੂਰ ਵਿਚ 17 ਬਲਾਕ ਪ੍ਰਧਾਨਾਂ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਬਲਾਕ ਪ੍ਰਧਾਨਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ,ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਕੈਬਨਟ ਮੰਤਰੀ, ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਨ੍ਹਾਂ ਬਲਾਕ ਪ੍ਰਧਾਨਾਂ ਵਿਚ ਗੁਰਪਿਆਰ ਸਿੰਘ ਅਕੋਈ ਸਾਹਿਬ, ਮਨਦੀਪ ਸਿੰਘ ਰੂਪਾਹੇੜੀ, ਤੇਜਵਿੰਦਰ ਸਿੰਘ ਸੰਤੋਖਪੁਰਾ, ਬਿਕਰਮ ਸਿੰਘ ਨੱਕਟੇ, ਟਿੰਕਲ ਗਰਗ, ਸੁਖਵਿੰਦਰ ਸਿੰਘ ਮਣੀ, ਰਣਜੀਤ ਸਿੰਘ ਭੜੋ, ਜਸਪਾਲ ਸਿੰਘ ਮਟਰਾਂ,ਜਗਸੀਰ ਸਿੰਘ ਝਨੇੜੀ, ਹਿਮਾਂਸ਼ੂ ਸਿੰਗਲਾ, ਚਰਨਜੀਤ ਸਿੰਘ ਚੰਨੀ, ਜਗਜੀਤ ਸਿੰਘ ਜੁਗਨੂੰ, ਅਵਤਾਰ ਸਿੰਘ ਤਾਰੀ, ਅਮਨਦੀਪ ਸਿੰਘ ਸੇਖੋ,ਹਰਿੰਦਰ ਬਾਵਾ, ਅਵਤਾਰ ਸਿੰਘ ਆਲੋਅਰਖ ਅਤੇ ਜਤਿੰਦਰ ਬਾਵਾ ਸ਼ਾਮਿਲ ਹਨ।

ਪਿਛਲੀ ਖ਼ਬਰ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਏਅਰ ਇੰਡੀਆ ਉਡਾਣ ਦੀ ਐਮਰਜੈਂਸੀ ਲੈਂਡਿੰਗ ਅਗਲੀ ਖ਼ਬਰ ਪਾਕਿਸਤਾਨ ਨਾਲ ਜੁੜੇ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ