25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2025

ਲੁਧਿਆਣਾ ’ਚ ਪਏ ਮੀਂਹ ਨੇ ਮੌਸਮ ਕੀਤਾ ਠੰਢਾ, ਕਿਸਾਨਾਂ ਦੇ ਸਾਹ ਸੂਤੇ

ਲੁਧਿਆਣਾ, 7 ਅਕਤੂਬਰ (ਜਸਵਿੰਦਰ ਸਿੰਘ)- ਪਿਛਲੇ ਦੋ ਦਿਨਾਂ ਤੋਂ ਮਹਾਨਗਰ ਦੇ ਵਿਚ ਬੱਦਲਵਾਈ ਵਾਲਾ ਮਾਹੌਲ ਚੱਲ ਰਿਹਾ ਸੀ ਤੇ ਕਿਤੇ ਕਿਤੇ ਮੀਂਹ ਵੀ ਪਿਆ ਪਰ ਅੱਜ ਸਵੇਰ ਤੋਂ ਹੀ ਬਿਜਲੀ...

ਅਜੀਤ ਡੈਸਕ 07-10-2025

ਲੁਧਿਆਣਾ, 7 ਅਕਤੂਬਰ (ਜਸਵਿੰਦਰ ਸਿੰਘ)- ਪਿਛਲੇ ਦੋ ਦਿਨਾਂ ਤੋਂ ਮਹਾਨਗਰ ਦੇ ਵਿਚ ਬੱਦਲਵਾਈ ਵਾਲਾ ਮਾਹੌਲ ਚੱਲ ਰਿਹਾ ਸੀ ਤੇ ਕਿਤੇ ਕਿਤੇ ਮੀਂਹ ਵੀ ਪਿਆ ਪਰ ਅੱਜ ਸਵੇਰ ਤੋਂ ਹੀ ਬਿਜਲੀ ਗਰਜਣ ਦੇ ਨਾਲ ਨਾਲ ਕਾਲੀਆਂ ਘਟਾਵਾਂ ਆਸਮਾਨ ਵਿਚ ਛਾ ਗਈਆਂ। ਸਵੇਰ ਤੋਂ ਹੀ ਪੈ ਰਹੇ ਤੇਜ਼ ਮੀਂਹ ਕਾਰਨ ਮਹਾਂਨਗਰ ਦੇ ਵਿਚ ਮੌਸਮ ਠੰਢਾ ਹੋ ਗਿਆ। ਮੀਂਹ ਪੈਣ ਨਾਲ ਜਿਥੇ ਮਹਾਂਨਗਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਕਈ ਇਲਾਕਿਆਂ ਦੇ ਵਿਚ ਜ਼ਿਆਦਾ ਮੀਂਹ ਪੈਣ ਨਾਲ ਸੜਕਾਂ ’ਤੇ ਟਰੈਫਿਕ ਜਾਮ ਦੀ ਸਥਿਤੀ ਵੀ ਬਣ ਗਈ। ਮੰਡੀਆਂ ਵਿਚ ਝੋਨਾ ਲੈ ਕੇ ਆਏ ਕਿਸਾਨਾਂ ਦੇ ਸਾਹ ਵੀ ਸੂਤੇ ਗਏ ਕਿਉਂਕਿ ਇਕ ਪਾਸੇ ਝੋਨੇ ਦੀ ਫ਼ਸਲ ਵੀ ਪੱਕ ਕੇ ਤਿਆਰ ਖੜੀ ਹੈ, ਉੱਥੇ ਮੀਂਹ ਪੈਣ ਨਾਲ ਮੰਡੀਆਂ ਵਿਚ ਝੋਨਾ ਲੈ ਕੇ ਪਹੁੰਚੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਮਾਹਰਾਂ ਦੀ ਮੰਨੀਏ ਤਾਂ ਅੱਜ ਤੇ ਕੱਲ੍ਹ ਭਾਰੀ ਤੋਂ ਭਾਰੀ ਮੀਂਹ ਪੈਣ ਦੀ Çਚਤਾਵਨੀ ਦਿੱਤੀ ਗਈ ਹੈ ਅਤੇ ਔਰੰਜ ਅਲਰਟ ਵੀ ਜਾਰੀ ਕੀਤਾ ਗਿਆ ਹੈ

ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਵਿਖੇ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਮੌਸਮ ਹੋਇਆ ਸੁਹਾਵਣਾ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦੇ ਨੈਸ਼ਨਲ ਆਗੂਆਂ ਦੀ ਬੈਠਕ ਹੋਈ ਸ਼ੁਰੂ