25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2025

ਏਅਰ ਇੰਡੀਆ ਦੀ ਕੋਲੰਬੋ ਤੋਂ ਆ ਰਹੀ ਉਡਾਣ ਨਾਲ ਟਕਰਾਇਆ ਪੰਛੀ

ਨਵੀਂ ਦਿੱਲੀ, 7 ਅਕਤੂਬਰ- ਅੱਜ ਕੋਲੰਬੋ ਤੋਂ ਚੇਨਈ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਨਾਲ ਪੰਛੀ ਟਕਰਾ ਗਿਆ, ਜਿਸ ਕਾਰਨ ਏਅਰਲਾਈਨ ਨੂੰ ਆਪਣੀ ਵਾਪਸੀ ਦੀ ਉਡਾਣ ਰੱਦ ਕਰਨੀ....

ਅਜੀਤ ਡੈਸਕ 07-10-2025

ਨਵੀਂ ਦਿੱਲੀ, 7 ਅਕਤੂਬਰ- ਅੱਜ ਕੋਲੰਬੋ ਤੋਂ ਚੇਨਈ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਨਾਲ ਪੰਛੀ ਟਕਰਾ ਗਿਆ, ਜਿਸ ਕਾਰਨ ਏਅਰਲਾਈਨ ਨੂੰ ਆਪਣੀ ਵਾਪਸੀ ਦੀ ਉਡਾਣ ਰੱਦ ਕਰਨੀ ਪਈ। ਇਹ ਜਾਣਕਾਰੀ ਹਵਾਈ ਅੱਡਾ ਅਧਿਕਾਰੀਆਂ ਨੇ ਸਾਂਝੀ ਕੀਤੀ। ਘਟਨਾ ਸਮੇਂ ਜਹਾਜ਼ ਵਿਚ 158 ਯਾਤਰੀ ਸਵਾਰ ਸਨ। ਜਹਾਜ਼ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਦੇ ਅਨੁਸਾਰ ਉਤਰਨ ਤੋਂ ਬਾਅਦ ਪੰਛੀ ਟਕਰਾਉਣ ਦਾ ਪਤਾ ਲੱਗਿਆ।


ਘਟਨਾ ਤੋਂ ਬਾਅਦ ਜਹਾਜ਼ ਨੂੰ ਜ਼ਮੀਨ ’ਤੇ ਉਤਾਰ ਦਿੱਤਾ ਗਿਆ ਅਤੇ ਏਅਰ ਇੰਡੀਆ ਦੇ ਇੰਜੀਨੀਅਰਾਂ ਦੁਆਰਾ ਪੂਰੀ ਤਰ੍ਹਾਂ ਜਾਂਚ ਕੀਤੀ ਗਈ। ਸੁਰੱਖਿਆ ਚਿੰਤਾਵਾਂ ਦੇ ਕਾਰਨ ਏਅਰਲਾਈਨ ਨੇ ਵਾਪਸੀ ਦੀ ਉਡਾਣ ਰੱਦ ਕਰਨ ਦਾ ਫੈਸਲਾ ਕੀਤਾ। ਏਅਰਲਾਈਨ ਨੇ ਪ੍ਰਭਾਵਿਤ ਯਾਤਰੀਆਂ ਲਈ ਇਕ ਹੋਰ ਜਹਾਜ਼ ਦਾ ਪ੍ਰਬੰਧ ਕੀਤਾ ਅਤੇ ਬਾਅਦ ਵਿਚ 137 ਯਾਤਰੀ ਕੋਲੰਬੋ ਲਈ ਰਵਾਨਾ ਹੋ ਗਏ।

 

ਪਿਛਲੀ ਖ਼ਬਰ ਚੰਡੀਗੜ੍ਹ ’ਚ ਏ.ਡੀ.ਜੀ.ਪੀ. ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ ਅਗਲੀ ਖ਼ਬਰ ਕੇਂਦਰੀ ਰੇਲਵੇ ਤੇ ਜਲ ਸ਼ਕਤੀ ਰਾਜ ਮੰਤਰੀ ਵੀ ਸੁਮੰਨਾ ਵਲੋਂ ਹਲਕਾ ਰਾਜਾਸਾਂਸੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ