23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਰਾਜਵੀਰ ਜਵੰਦਾ ਦੀ ਮੌਤ 'ਤੇ ਗਨੀਵ ਕੌਰ ਮਜੀਠੀਆ ਵਲੋਂ ਦੁੱਖ ਪ੍ਰਗਟ

ਜੈਂਤੀਪੁਰ (ਅੰਮ੍ਰਿਤਸਰ), 8 ਅਕਤੂਬਰ (ਭੁਪਿੰਦਰ ਸਿੰਘ ਗਿੱਲ) - ਪੰਜਾਬੀ ਗਾਇਕ ਜਵੰਦਾ ਦੀ ਮੌਤ 'ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਤੇ ਹਲਕਾ ਮਜੀਠਆ ਤੋਂ ਮੌਜ਼ੂਦਾ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ...

ਅਜੀਤ ਡੈਸਕ 08-10-2025

ਜੈਂਤੀਪੁਰ (ਅੰਮ੍ਰਿਤਸਰ), 8 ਅਕਤੂਬਰ (ਭੁਪਿੰਦਰ ਸਿੰਘ ਗਿੱਲ) - ਪੰਜਾਬੀ ਗਾਇਕ ਜਵੰਦਾ ਦੀ ਮੌਤ 'ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਤੇ ਹਲਕਾ ਮਜੀਠਆ ਤੋਂ ਮੌਜ਼ੂਦਾ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਦੀ ਬੇਵਕਤੀ ਮੌਤ ਬਾਰੇ ਸੁਣ ਕੇ ਦਿਲ ਨੂੰ ਬਹੁ ਦੁੱਖ ਹੋਇਆ । ਉਹ ਸਾਨੂੰ ਬਹੁਤ ਜਲਦੀ ਛੱਡ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਰਾਜਵੀਰ ਜਵੰਦਾ ਵਰਗੀਆਂ ਰੂਹਾਨੀ ਰੂਹਾਂ ਸੰਸਾਰ 'ਤੇ ਬਹੁਤ ਘੱਟ ਆਉਂਦੀਆਂ ਹਨ, ਜਿਨ੍ਹਾਂ ਦੇ ਛੇਤੀ ਚਲੇ ਜਾਣ ਨਾਲ ਪਰਿਵਾਰ ਅਤੇ ਉਨ੍ਹਾਂ ਨੂੰ ਚਾਹੁਣ ਵਾਲੇ ਬਹੁਤ ਦੁੱਖ ਮਹਿਸੂਸ ਕਰਦੇ ਹਨ, ਜਿਹੜਾ ਦੁੱਖ ਕਦੇ ਵੀ ਨਹੀ ਭੁੱਲਿਆ ਜਾ ਸਕਦਾ। ਅਖੀਰ ਉਨ੍ਹਾਂ ਵਾਹਿਗੁਰੂ ਜੀ ਦੇ ਚਰਨਾ ਚ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾ ਚ ਨਿਵਾਸ ਦੇਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ ਕਰਨ।

ਪਿਛਲੀ ਖ਼ਬਰ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਰਾਜਵੀਰ ਤੋੜ ਗਏ ਦਮ- ਫੋਰਟਿਸ ਹਸਪਤਾਲ ਅਗਲੀ ਖ਼ਬਰ ਰਾਜਵੀਰ ਦੀ ਬੇਵਕਤੀ ਮੌਤ ਬਾਰੇ ਜਾਣ ਕੇ ਹੋਇਆ ਬਹੁਤ ਦੁੱਖ- ਕੈਪਟਨ ਅਮਰਿੰਦਰ ਸਿੰਘ