12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2025

ਰੇਲਗੱਡੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ

ਜਲੰਧਰ, 8 ਅਕਤੂਬਰ- ਜਲੰਧਰ ਦੇ ਬਸਤੀਯਾਦ ਇਲਾਕੇ ਦੇ ਇਕ ਨੌਜਵਾਨ ਦੀ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਚਾਰ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਅਤੇ ਦੋ ਮਹੀਨੇ...

ਅਜੀਤ ਡੈਸਕ 08-10-2025

ਜਲੰਧਰ, 8 ਅਕਤੂਬਰ- ਜਲੰਧਰ ਦੇ ਬਸਤੀਯਾਦ ਇਲਾਕੇ ਦੇ ਇਕ ਨੌਜਵਾਨ ਦੀ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਚਾਰ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਅਤੇ ਦੋ ਮਹੀਨੇ ਪਹਿਲਾਂ ਭਾਰਤ ਵਾਪਸ ਆਇਆ ਸੀ। ਮ੍ਰਿਤਕ ਦੀ ਪਛਾਣ ਕਰਨ ਸੇਠੀ ਪੁੱਤਰ ਅਸ਼ੋਕ ਸੇਠੀ ਵਾਸੀ ਬਸਤੀ ਬਾਵਾ ਖੇਲ ਵਜੋਂ ਹੋਈ ਹੈ। ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਕਰਨ ਕੁਮਾਰ ਦੀ ਮੌਤ ਡੀ.ਐਮ.ਯੂ. ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਹੋਈ। ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਮ੍ਰਿਤਕ ਦੇ ਪਰਿਵਾਰ ਅਨੁਸਾਰ ਕਰਨ ਆਮ ਵਾਂਗ ਦੇਰ ਰਾਤ ਸੈਰ ਲਈ ਗਿਆ ਸੀ ਅਤੇ ਘਰ ਵਾਪਸ ਨਹੀਂ ਆਇਆ। ਇਸ ਦੌਰਾਨ ਪਰਿਵਾਰ ਨੇ ਕਰਨ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਰੇਲਵੇ ਟਰੈਕ ’ਤੇ ਉਸ ਦੀ ਮੌਤ ਦੀ ਸੂਚਨਾ ਮਿਲੀ। ਕਰਨ ਦੀ ਲਾਸ਼ ਡੀ.ਏ.ਵੀ. ਰੇਲਵੇ ਲਾਈਨ ’ਤੇ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਕਰਨ ਦੀ ਮੌਤ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਹੋਈ ਹੈ। ਬੀ.ਐਨ.ਐਸ. ਐਕਟ ਦੀ ਧਾਰਾ 194 ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਕੈਲੀਫੋਰਨੀਆ ਨੇ ਦੀਵਾਲੀ ਨੂੰ ਸਰਕਾਰੀ ਛੁੱਟੀ ਕੀਤਾ ਘੋਸ਼ਿਤ ਅਗਲੀ ਖ਼ਬਰ ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ, 3 ਗੰਭੀਰ ਜ਼ਖਮੀ