23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2025

ਪੰਜ ਤੱਤਾਂ ’ਚ ਵਿਲੀਨ ਹੋਇਆ ਰਾਜਵੀਰ ਜਵੰਦਾ

ਜਗਰਾਉਂ, 9 ਅਕਤੂਬਰ- ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੁਧਿਆਣਾ ਦੇ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ। ਪਿੰਡ ਦੇ ਸਰਕਾਰੀ ਸਕੂਲ ਦੇ ਨੇੜੇ ਜ਼ਮੀਨ ਵਿਚ...

ਅਜੀਤ ਡੈਸਕ 09-10-2025

ਜਗਰਾਉਂ, 9 ਅਕਤੂਬਰ- ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੁਧਿਆਣਾ ਦੇ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ। ਪਿੰਡ ਦੇ ਸਰਕਾਰੀ ਸਕੂਲ ਦੇ ਨੇੜੇ ਜ਼ਮੀਨ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਗਾਇਕ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਿੰਡ ਵਿਚ ਪ੍ਰਸ਼ੰਸਕਾਂ ਦੀ ਵੱਡੀ ਭੀੜ ਇਕੱਠੀ ਹੋਈ।

ਸਸਕਾਰ ਵਾਲੀ ਥਾਂ ’ਤੇ ਇਕ ਯਾਦਗਾਰ ਵੀ ਬਣਾਈ ਜਾ ਸਕਦੀ ਹੈ। ਇਹ ਉਹ ਹੀ ਥਾਂ ਸੀ, ਜਿਥੇ ਰਾਜਵੀਰ ਜਵੰਦਾ ਨੇ ਪਹਿਲੀ ਵਾਰ ਸਟੇਜ ’ਤੇ ਗਾਇਆ ਸੀ। ਅੰਤਿਮ ਸੰਸਕਾਰ ਤੋਂ ਪਹਿਲਾਂ ਹਾਦਸੇ ਤੋਂ ਬਾਅਦ ਜਵੰਦਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ। ਉਨ੍ਹਾਂ ਦੇ ਸਿਰ ’ਤੇ ਲਾਲ ਪੱਗ ਬੰਨ੍ਹੀ ਹੋਈ ਸੀ। 11 ਦਿਨਾਂ ਤੱਕ ਮੋਹਾਲੀ ਦੇ ਇਕ ਹਸਪਤਾਲ ਵਿਚ ਦਾਖਲ ਰਹਿਣ ਦੇ ਬਾਵਜੂਦ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ ਸੀ।

ਪਿਛਲੀ ਖ਼ਬਰ ਭਾਰਤ ਵਿਚ ਖੰਘ ਦਾ ਸਿਰਪ ਪੀਣ ਨਾਲ ਬੱਚਿਆਂ ਦੀਆਂ ਹੋਈਆਂ ਮੌਤਾਂ ਦੇ ਮਾਮਲੇ ਵਿਚ ਡਬਲਯੂਐਚਓ ਨੇ ਮੰਗਿਆ ਸਪੱਸ਼ਟੀਕਰਨ ਅਗਲੀ ਖ਼ਬਰ ਰਾਜਵੀਰ ਜਵੰਦਾ ਨੂੰ ਆਖ਼ਰੀ ਵਿਦਾਈ ਦੇਣ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ