23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2025

ਅੱਜ ਹੋਵੇਗਾ ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ ਦਾ ਐਲਾਨ

ਸਟਾਕਹੋਮ, 13 ਅਕਤੂਬਰ- ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ ਦਾ ਐਲਾਨ ਅੱਜ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਕੀਤਾ ਜਾਵੇਗਾ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੁਪਹਿਰ....

ਅਜੀਤ ਡੈਸਕ 13-10-2025

ਸਟਾਕਹੋਮ, 13 ਅਕਤੂਬਰ- ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ ਦਾ ਐਲਾਨ ਅੱਜ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਕੀਤਾ ਜਾਵੇਗਾ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੁਪਹਿਰ 3:15 ਵਜੇ ਪੁਰਸਕਾਰ ਦਾ ਐਲਾਨ ਕਰੇਗੀ। ਇਹ ਪੁਰਸਕਾਰ ਉਨ੍ਹਾਂ ਅਰਥਸ਼ਾਸਤਰੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਖੋਜ ਨੇ ਅਰਥਵਿਵਸਥਾ ਨੂੰ ਸਮਝਣ ਅਤੇ ਇਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਜੇਤੂ ਨੂੰ 11 ਮਿਲੀਅਨ ਸਵੀਡਿਸ਼ ਕ੍ਰੋਨਰ (10.3 ਕਰੋੜ ਰੁਪਏ), ਇਕ ਸੋਨੇ ਦਾ ਤਗਮਾ ਅਤੇ ਇਕ ਸਰਟੀਫਿਕੇਟ ਮਿਲੇਗਾ। ਜੇਕਰ ਇਕ ਤੋਂ ਵੱਧ ਅਰਥਸ਼ਾਸਤਰੀ ਜਿੱਤਦੇ ਹਨ, ਤਾਂ ਇਨਾਮੀ ਰਾਸ਼ੀ ਉਨ੍ਹਾਂ ਵਿਚ ਵੰਡੀ ਜਾਵੇਗੀ। ਪੁਰਸਕਾਰ 10 ਦਸੰਬਰ ਨੂੰ ਸਟਾਕਹੋਮ ਵਿਚ ਦਿੱਤੇ ਜਾਣਗੇ।

ਪਿਛਲੀ ਖ਼ਬਰ ਅਦਾਲਤ ਪੁੱਜੇ ਲਾਲੂ ਪ੍ਰਸਾਦ ਯਾਦਵ, ਆਈ.ਆਰ.ਸੀ.ਟੀ.ਸੀ. ਹੋਟਲ ਭ੍ਰਿਸ਼ਟਾਚਾਰ ਮਾਮਲੇ ’ਚ ਅੱਜ ਆਵੇਗਾ ਫ਼ੈਸਲਾ ਅਗਲੀ ਖ਼ਬਰ ਹੜ੍ਹਾਂ ਕਾਰਨ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਦੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਰਨਗੇ ਸ਼ੁਰੂਆਤ