26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਅੱਜ ਸ਼ਿਮਲਾ ਤੋਂ ਦਿੱਲੀ ਪਰਤਣਗੇ ਸੋਨੀਆ, ਰਾਹੁਲ ਤੇ ਪਿ੍ਅੰਕਾ ਗਾਂਧੀ

ਸ਼ਿਮਲਾ, 16 ਅਕਤੂਬਰ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਵਾਡਰਾ ਅੱਜ ਸਵੇਰੇ ਦਿੱਲੀ ਲਈ ਵਾਪਸ ਪਰਤੇ। ਸੋਨੀਆ ਅਤੇ...

ਅਜੀਤ ਡੈਸਕ 16-10-2025

ਸ਼ਿਮਲਾ, 16 ਅਕਤੂਬਰ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਵਾਡਰਾ ਅੱਜ ਸਵੇਰੇ ਦਿੱਲੀ ਲਈ ਵਾਪਸ ਪਰਤੇ। ਸੋਨੀਆ ਅਤੇ ਪ੍ਰਿਯੰਕਾ ਗਾਂਧੀ 12 ਅਕਤੂਬਰ ਨੂੰ ਸ਼ਿਮਲਾ ਪਹੁੰਚੇ ਸਨ, ਜਦੋਂ ਕਿ ਰਾਹੁਲ ਗਾਂਧੀ 14 ਅਕਤੂਬਰ ਨੂੰ ਪਹੁੰਚੇ ਸਨ। ਤਿੰਨੋਂ ਆਗੂ ਅੱਜ ਵਾਪਸ ਪਰਤ ਰਹੇ ਹਨ।

ਤਿੰਨੋਂ ਅੱਜ ਸਵੇਰੇ 9:15 ਵਜੇ ਸੜਕ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋਏ। ਚੰਡੀਗੜ੍ਹ ਤੋਂ ਉਹ ਹੈਲੀਕਾਪਟਰ ਰਾਹੀਂ ਦਿੱਲੀ ਜਾਣਗੇ। ਇੱਥੋਂ, ਰਾਹੁਲ ਗਾਂਧੀ ਅੱਜ ਹੀ ਬਿਹਾਰ ਲਈ ਰਵਾਨਾ ਹੋ ਸਕਦੇ ਹਨ।

ਸੋਨੀਆ ਅਤੇ ਪ੍ਰਿਯੰਕਾ ਗਾਂਧੀ ਛੇ ਵਾਰ ਹਿਮਾਚਲ ਦੇ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦੇ ਬੁੱਤ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਸ਼ਿਮਲਾ ਆਏ ਸਨ, ਜਿਸ ਦਾ ਉਦਘਾਟਨ ਸੋਨੀਆ ਗਾਂਧੀ ਨੇ 13 ਅਕਤੂਬਰ ਨੂੰ ਕੀਤਾ ਸੀ।

 

 

 

ਪਿਛਲੀ ਖ਼ਬਰ ਟਰੰਪ ਤੋਂ ਡਰਦੇ ਹਨ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ ਅਗਲੀ ਖ਼ਬਰ ਭਾਰਤ ਜਲਦ ਰੂਸ ਤੋਂ ਤੇਲ ਖਰੀਦਣਾ ਕਰ ਦੇਵੇਗਾ ਬੰਦ- ਅਮਰੀਕੀ ਰਾਸ਼ਟਰਪਤੀ ਦਾ ਦਾਅਵਾ