25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਭਾਰਤ-ਆਸਟ੍ਰੇਲੀਆ ਪਹਿਲਾ ਵਨਡੇ : ਟਾਸ ਜਿੱਤ ਕੇ ਆਸਟ੍ਰੇਲੀਆ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ

ਪਰਥ (ਆਸਟ੍ਰੇਲਆ), 19 ਅਕਤੂਬਰ - ਭਾਰਤੀ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕਦਿਨਾਂ ਮੈਚ ਪਰਥ ਵਿਚ ਅੱਜ ਹੋਣ ਜਾ ਰਿਹਾ ਹੈ। ਟਾਸ ਜਿੱਤ ਕੇ ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼...

ਅਜੀਤ ਡੈਸਕ 19-10-2025

ਪਰਥ (ਆਸਟ੍ਰੇਲਆ), 19 ਅਕਤੂਬਰ - ਭਾਰਤੀ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕਦਿਨਾਂ ਮੈਚ ਪਰਥ ਵਿਚ ਅੱਜ ਹੋਣ ਜਾ ਰਿਹਾ ਹੈ। ਟਾਸ ਜਿੱਤ ਕੇ ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ ਤੇ ਦੋਵਾਂ ਟੀਮਾਂ ਦੀ ਕੋਸ਼ਿਸ਼ ਜਿੱਤ ਨਾਲ ਲੜੀ ਦੀ ਸ਼ੁਰੂਆਤ ਕਰਨ ਦੀ ਹੋਵੇਗੀ।
ਇਹ ਲੜੀ ਖ਼ਾਸ ਕਰਕੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਲਈ ਮਹੱਤਵਪੂਰਨ ਹੈ ਜੋ ਇਸ ਲੜੀ ਵਿਚ ਆਪਣਾ ਇਕ ਰੋਜ਼ਾ ਕਪਤਾਨ ਡੈਬਿਊ ਕਰੇਗਾ। ਇਸ ਲੜੀ ਵਿਚ ਸਾਰਿਆਂ ਦੀਆਂ ਨਜ਼ਰਾਂ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ 'ਤੇ ਵੀ ਹੋਣਗੀਆਂ, ਜੋ ਸੱਤ ਮਹੀਨਿਆਂ ਦੇ ਬ੍ਰੇਕ ਤੋਂ ਬਾਅਦ ਭਾਰਤੀ ਡਰੈਸਿੰਗ ਰੂਮ ਵਿਚ ਵਾਪਸ ਆ ਰਹੇ ਹਨ।

ਪਿਛਲੀ ਖ਼ਬਰ ਭਾਰਤ-ਆਸਟ੍ਰੇਲੀਆ ਪਹਿਲਾ ਵਨਡੇ : ਭਾਰਤ ਦੀ ਬੱਲੇਬਾਜ਼ੀ ਸ਼ੁਰੂ ਅਗਲੀ ਖ਼ਬਰ ਤਾਈਵਾਨ ਨੇ ਆਪਣੇ ਖੇਤਰ ਦੇ ਆਲੇ-ਦੁਆਲੇ ਚੀਨੀ ਫ਼ੌਜੀ ਜਹਾਜ਼ਾਂ ਦਾ ਪਤਾ ਲਗਾਇਆ