25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਨੀਲਗਿਰੀ ਵਿਚ ਭਾਰੀ ਮੀਂਹ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ 3 ਟ੍ਰੇਨਾਂ ਰੱਦ

ਚੇਨਈ, 19 ਅਕਤੂਬਰ - ਨੀਲਗਿਰੀ ਪਹਾੜੀ ਰੇਲਵੇ ਦੀ ਟ੍ਰੇਨ ਨੰਬਰ 56136 ਮੇੱਟੁਪਲਯਮ - ਉਦਗਮੰਡਲਮ, ਟ੍ਰੇਨ ਨੰਬਰ 56137 ਉਦਗਮੰਡਲਮ - ਮੇੱਟੁਪਲਯਮ, ਅਤੇ ਟ੍ਰੇਨ ਨੰਬਰ 06171 ਮੇੱਟੁਪਲਯਮ - ਉਦਗਮੰਡਲਮ ਸਪੈਸ਼ਲ ਟ੍ਰੇਨ, 19 ਅਕਤੂਬਰ ਲਈ...

ਅਜੀਤ ਡੈਸਕ 19-10-2025

ਚੇਨਈ, 19 ਅਕਤੂਬਰ - ਨੀਲਗਿਰੀ ਪਹਾੜੀ ਰੇਲਵੇ ਦੀ ਟ੍ਰੇਨ ਨੰਬਰ 56136 ਮੇੱਟੁਪਲਯਮ - ਉਦਗਮੰਡਲਮ, ਟ੍ਰੇਨ ਨੰਬਰ 56137 ਉਦਗਮੰਡਲਮ - ਮੇੱਟੁਪਲਯਮ, ਅਤੇ ਟ੍ਰੇਨ ਨੰਬਰ 06171 ਮੇੱਟੁਪਲਯਮ - ਉਦਗਮੰਡਲਮ ਸਪੈਸ਼ਲ ਟ੍ਰੇਨ, 19 ਅਕਤੂਬਰ ਲਈ ਰੱਦ ਕਰ ਦਿੱਤੀ ਗਈ ਹੈ। ਦੱਖਣੀ ਰੇਲਵੇ ਦੇ ਸਲੇਮ ਡਿਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਜੀ ਮਾਰੀਆ ਮਾਈਕਲ ਦਾ ਕਹਿਣਾ ਹੈ, "ਬੀਤੀ ਰਾਤ ਨੀਲਗਿਰੀ ਵਿਚ ਭਾਰੀ ਮੀਂਹ ਪਿਆ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ ਹੈ। ਰੇਲਵੇ ਟਰੈਕ 'ਤੇ ਪੱਥਰ ਅਤੇ ਚਿੱਕੜ ਡਿੱਗ ਗਿਆ ਹੈ, ਅਤੇ ਕੱਲਰ - ਕੁੰਨੂਰ ਦੇ ਵਿਚਕਾਰ ਟਰੈਕ 'ਤੇ ਦਰੱਖਤ ਵੀ ਡਿਗ ਗਏ ਹਨ, ਜਿਸ ਨਾਲ ਰੇਲਗੱਡੀਆਂ ਦੀ ਆਵਾਜਾਈ ਵਿਚ ਰੁਕਾਵਟ ਆ ਰਹੀ ਹੈ।"

ਪਿਛਲੀ ਖ਼ਬਰ ਕਾਲਿੰਦੀ ਕੁੰਜ ਯਮੁਨਾ ਨਦੀ ਵਿਚ ਜ਼ਹਿਰੀਲੀ ਝੱਗ, ਨਦੀ ਦੇ ਵਧਦੇ ਪ੍ਰਦੂਸ਼ਣ ਦਾ ਸੰਕੇਤ ਅਗਲੀ ਖ਼ਬਰ ਅਮਰੀਕਾ ਵਲੋਂ ਹਮਾਸ ਨੂੰ ਫਿਲਸਤੀਨੀਆਂ 'ਤੇ "ਯੋਜਨਾਬੱਧ ਹਮਲੇ" ਬਾਰੇ ਚਿਤਾਵਨੀ