02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਰਦੀਆਂ ਦੇ ਮੌਸਮ ਲਈ ਬੰਦ ਹੋਏ ਕੇਦਾਰਨਾਥ ਦੇ ਕਪਾਟ

ਦੇਹਰਾਦੂਨ,23 ਅਕਤੂਬਰ- ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਸਥਿਤ ਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ ਹਨ। ਬਾਬਾ ਦੀ ਵਿਦਾਈ ਦੌਰਾਨ ਫ਼ੌਜ ਦੇ ਬੈਂਡ ਨੇ...

ਅਜੀਤ ਡੈਸਕ 23-10-2025

ਦੇਹਰਾਦੂਨ, 23 ਅਕਤੂਬਰ- ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਸਥਿਤ ਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ ਹਨ। ਬਾਬਾ ਦੀ ਵਿਦਾਈ ਦੌਰਾਨ ਫ਼ੌਜ ਦੇ ਬੈਂਡ ਨੇ ਰਵਾਇਤੀ ਧੁਨਾਂ ਵਜਾਈਆਂ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਇਸ ਪਵਿੱਤਰ ਪਲ ਨੂੰ ਦੇਖਣ ਲਈ ਮੰਦਰ ਪਹੁੰਚੇ।

ਬਾਬਾ ਦੀ ਪਾਲਕੀ ਕੇਦਾਰਨਾਥ ਮੰਦਰ ਤੋਂ ਪੈਦਲ 55 ਕਿਲੋਮੀਟਰ ਦੀ ਯਾਤਰਾ ਤੈਅ ਕਰੇਗੀ ਅਤੇ 25 ਅਕਤੂਬਰ ਨੂੰ ਉਖੀਮਠ ਪਹੁੰਚੇਗੀ। ਇਥੇ ਬਾਬਾ ਅਗਲੇ ਛੇ ਮਹੀਨਿਆਂ ਲਈ ਆਪਣੇ ਸਰਦੀਆਂ ਦੇ ਆਸਣ, ਓਂਕਾਰੇਸ਼ਵਰ ਮੰਦਰ ਵਿਚ ਨਿਵਾਸ ਕਰਨਗੇ। ਸ਼ਰਧਾਲੂ 25 ਅਕਤੂਬਰ ਤੋਂ ਓਂਕਾਰੇਸ਼ਵਰ ਮੰਦਰ ਵਿਚ ਵੀ ਬਾਬਾ ਦੇ ਦਰਸ਼ਨ ਕਰ ਸਕਣਗੇ।

ਇਸ ਸਾਲ 2 ਮਈ ਨੂੰ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹ ਗਏ ਸਨ ਤੇ ਹੁਣ ਤੱਕ ਲੱਖਾਂ ਹੀ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ। 2013 ਦੀ ਆਫ਼ਤ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਯਾਤਰਾ ਕੀਤੀ ਹੈ।

ਪਿਛਲੀ ਖ਼ਬਰ ਅੱਜ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਕਰਨਗੇ ਸੜਕਾਂ ਜਾਮ ਅਗਲੀ ਖ਼ਬਰ ਭਾਰਤ ਬਨਾਮ ਆਸਟ੍ਰੇਲੀਆ ਦੂਜਾ ਵਨਡੇ: ਆਸਟ੍ਰੇਲੀਆ ਨੇ ਜਿੱਤਿਆ ਟਾੱਸ, ਚੁਣੀ ਗੇਂਦਬਾਜ਼ੀ