03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਅਸਾਮ ਦੇ ਕੋਕਰਾਝਾਰ ਵਿਚ ਰੇਲ ਪਟੜੀਆਂ ਨੂੰ ਤੋੜਨ ਲਈ ਆਈ.ਈ.ਡੀ. ਧਮਾਕਾ

ਦਿਸਪੁਰ , 23 ਅਕਤੂਬਰ - ਅਸਾਮ ਦੇ ਕੋਕਰਾਝਾਰ ਜ਼ਿਲ੍ਹੇ ਵਿਚ ਇਕ ਆਈ.ਈ.ਡੀ. ਧਮਾਕਾ ਹੋਇਆ ਹੈ ਜਿਸ ਨਾਲ ਰੇਲਵੇ ਪਟੜੀ ਟੁੱਟ ਗਈ ਪਰ ਕਿਸੇ ਵੀ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਇਸ ਦੀ ਮੁਰੰਮਤ ...

ਅਜੀਤ ਡੈਸਕ 23-10-2025

ਦਿਸਪੁਰ , 23 ਅਕਤੂਬਰ - ਅਸਾਮ ਦੇ ਕੋਕਰਾਝਾਰ ਜ਼ਿਲ੍ਹੇ ਵਿਚ ਇਕ ਆਈ.ਈ.ਡੀ. ਧਮਾਕਾ ਹੋਇਆ ਹੈ ਜਿਸ ਨਾਲ ਰੇਲਵੇ ਪਟੜੀ ਟੁੱਟ ਗਈ ਪਰ ਕਿਸੇ ਵੀ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਇਸ ਦੀ ਮੁਰੰਮਤ ਕਰ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਕੋਈ ਕੱਟੜਪੰਥੀ ਸਮੂਹ ਇਸ ਧਮਾਕੇ ਲਈ ਜ਼ਿੰਮੇਵਾਰ ਹੈ।

ਇਹ ਧਮਾਕਾ ਅਸਾਮ ਦੇ ਬੋਡੋਲੈਂਡ ਟੈਰੀਟੋਰੀਅਲ ਖੇਤਰ ਵਿਚ ਸਥਿਤ ਸਲਕਾਟੀ ਅਤੇ ਕੋਕਰਾਝਾਰ ਦੇ ਵਿਚਕਾਰ ਉੱਤਰ-ਪੂਰਬੀ ਸਰਹੱਦੀ ਰੇਲਵੇ ਦੇ ਅਲੀਪੁਰਦੁਆਰ ਡਿਵੀਜ਼ਨ ਵਿਚ ਹੋਇਆ ਸੀ। ਰੇਲਵੇ ਨੇ ਕਿਹਾ ਕਿ ਘਟਨਾ ਕਾਰਨ ਰੂਟ ਤੋਂ ਲੰਘਣ ਵਾਲੀਆਂ 8 ਰੇਲਗੱਡੀਆਂ ਨੂੰ ਰੋਕਿਆ ਗਿਆ ।

ਪਿਛਲੀ ਖ਼ਬਰ ਪਾਲ ਕਪੂਰ ਨੇ ਅਮਰੀਕੀ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਵਿਚ ਸਹਾਇਕ ਸਕੱਤਰ ਵਜੋਂ ਸਹੁੰ ਚੁੱਕੀ ਅਗਲੀ ਖ਼ਬਰ ਰੱਖਿਆ ਮੰਤਰਾਲੇ ਨੇ ਫ਼ੌਜ , ਜਲ ਸੈਨਾ ਅਤੇ ਹਵਾਈ ਸੈਨਾ ਲਈ 79,000 ਕਰੋੜ ਰੁਪਏ ਦੇ ਫ਼ੌਜੀ ਅਪਗ੍ਰੇਡ ਨੂੰ ਦਿੱਤੀ ਮਨਜ਼ੂਰੀ