04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬੱਚਾ ਹੋਣ ਤੋਂ ਬਾਅਦ ਔਰਤ ਦੀ ਵਿਗੜੀ ਹਾਲਤ,ਹੋਈ ਮੌਤ-ਪਰਿਵਾਰ ਨੇ ਦਿੱਤਾ ਧਰਨਾ

ਬਟਾਲਾ, (ਗੁਰਦਾਸਪੁਰ), 24 ਅਕਤੂਬਰ (ਹਰਦੇਵ ਸਿੰਘ ਸੰਧੂ)- ਅੱਜ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਔਰਤ ਦੇ ਬੱਚਾ ਹੋਣ ਤੋਂ ਬਾਅਦ ਹਾਲਤ ਗੰਭੀਰ ਹੋਣ ਕਰਕੇ ਉਸਦੀ ਮੌਤ ਹੋ ਗਈ, ਜਿਸ ਨੂੰ....

ਅਜੀਤ ਡੈਸਕ 24-10-2025

ਬਟਾਲਾ, (ਗੁਰਦਾਸਪੁਰ), 24 ਅਕਤੂਬਰ (ਹਰਦੇਵ ਸਿੰਘ ਸੰਧੂ)- ਅੱਜ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਔਰਤ ਦੇ ਬੱਚਾ ਹੋਣ ਤੋਂ ਬਾਅਦ ਹਾਲਤ ਗੰਭੀਰ ਹੋਣ ਕਰਕੇ ਉਸਦੀ ਮੌਤ ਹੋ ਗਈ, ਜਿਸ ਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰ ਨੇ ਰੋਸ ਵਜੋਂ ਹਸਪਤਾਲ ਦੇ ਖ਼ਿਲਾਫ਼ ਧਰਨਾ ਦਿੱਤਾ ਤੇ ਚੱਕਾ ਜਾਮ ਕੀਤਾ। ਇਸ ਬਾਰੇ ਮ੍ਰਿਤਕ ਰੋਜੀ ਪਤਨੀ ਸੂਰਜ ਮਸੀਹ ਵਾਸੀ ਪਿੰਡ ਅਹਿਮਦਾਬਾਦ ਦੇ ਪਿਤਾ ਕਸ਼ਮੀਰ ਮਸੀਹ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਪਹਿਲਾ ਬੱਚਾ ਹੋਣ ਕਰ ਕੇ ਬਟਾਲਾ ਦੇ ਗੁਰਦਾਸਪੁਰ ਰੋਡ 'ਤੇ ਪੈਂਦੇ ਇਕ ਨਿੱਜੀ ਹਸਪਤਾਲ ਵਿਚ ਕੇਸ ਕੀਤਾ ਗਿਆ। ਆਪ੍ਰੇਸ਼ਨ ਤੋਂ ਬਾਅਦ ਉਸ ਦੀ ਲੜਕੀ ਦੀ ਹਾਲਤ ਵਿਗੜਨ 'ਤੇ ਉਥੋਂ ਦੇ ਡਾਕਟਰ ਨੇ ਉਸ ਨੂੰ ਬਟਾਲਾ ਦੇ ਇਕ ਹੋਰ ਵੱਡੇ ਨਿੱਜੀ ਹਸਪਤਾਲ 'ਚ ਭੇਜ ਦਿੱਤਾ, ਜਿਥੇ ਡਾਕਟਰਾਂ ਨੇ ਰੋਜੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਇਨਸਾਫ਼ ਮਿਲਣ ਤੱਕ ਧਰਨਾ ਜਾਰੀ ਰੱਖਣਗੇ।

ਪਿਛਲੀ ਖ਼ਬਰ ਬਲਵੰਤ ਸਿੰਘ ਰਾਜੋਆਣਾ ਨੂੰ ਲਿਆਂਦਾ ਗਿਆ ਸਰਕਾਰੀ ਡੈਂਟਲ ਕਾਲਜ ਅਗਲੀ ਖ਼ਬਰ ਟੇਕਆੱਫ਼ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਦੋ ਦੀ ਮੌਤ