08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਸੜਕ ਹਾਦਸੇ 'ਚ ਗਰਭਵਤੀ ਅਧਿਆਪਕਾ ਦੀ ਮੌਤ

ਮਾਹਿਲਪੁਰ, ਹੁਸ਼ਿਆਰਪੁਰ, 25 ਅਕਤੂਬਰ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 3.15 ਵਜੇ ਮਾਹਿਲਪੁਰ ਜੇਜੋਂ ਰੋਡ...

ਅਜੀਤ ਡੈਸਕ 25-10-2025

ਮਾਹਿਲਪੁਰ, ਹੁਸ਼ਿਆਰਪੁਰ, 25 ਅਕਤੂਬਰ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 3.15 ਵਜੇ ਮਾਹਿਲਪੁਰ ਜੇਜੋਂ ਰੋਡ ’ਤੇ ਪਿੰਡ ਭੁੱਲੇਵਾਲ ਗੁੱਜਰਾਂ ਕੋਲ ਸਕੂਲ ਤੋਂ ਡਿਊਟੀ ਕਰਕੇ ਵਾਪਸ ਆ ਰਹੀ ਗਰਭਵਤੀ ਅਧਿਆਪਕਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮੌਕੇ ’ਤੇ ਕਿਸੇ ਸਕੂਲ ਦੀ ਨਿੱਜੀ ਬੱਸ ਰਾਹੀਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਾਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਐਕਸੀਡੈਂਟ ਦਾ ਕਾਰਨ ਅਧਿਆਪਕਾ ਦਾ ਪਰਸ ਦੀ ਬਦਰੀ ਪਿੱਛਿਓਂ ਆ ਰਹੇ ਕਿਸੇ ਸਕੂਲ ਵਿਦਿਆਰਥੀਆਂ ਦੇ ਮੋਟਰਸਾਈਕਲ ’ਚ ਫਸਣ ਨਾਲ ਡਿੱਗਣ ਕਾਰਨ ਦੱਸੀ ਜਾ ਰਹੀ ਹੈ। ਮਹਿਲਾ ਅਧਿਆਪਕ ਸਰਕਾਰੀ ਸਕੂਲ ਰਾਮਪੁਰ ਝੰਜੋਵਾਲ ਵਿਖੇ ਆਈ. ਟੀ. ਅਧਿਆਪਕਾ ਵਜੋਂ ਸੇਵਾ ਨਿਭਾਅ ਰਹੀ ਸੀ। ਅਧਿਆਪਕਾ ਅੱਠ ਮਹੀਨੇ ਦੀ ਗਰਭਵਤੀ ਸੀ ਤੇ ਅਗਲੇ ਮਹੀਨੇ ਡਲਿਵਰੀ ਹੋਣੀ ਸੀ। ਮੌਕੇ ’ਤੇ ਜੱਚਾ ਬੱਚੇ ਦੀ ਵੀ ਮੌਤ ਹੋ ਗਈ। 

ਪਿਛਲੀ ਖ਼ਬਰ ਅਦਾਕਾਰ ਰਾਜਪਾਲ ਯਾਦਵ ਨੇ ਸਤੀਸ਼ ਸ਼ਾਹ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ ਅਗਲੀ ਖ਼ਬਰ ਡੀ.ਸੀ. ਤੇ ਐਸ.ਐਸ.ਪੀ. ਨੇ ਪਿੰਡਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਸੰਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ