11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2025

ਟਾਇਰ ਫੈਕਟਰੀ ਵਿਚ ਜ਼ਬਰਦਸਤ ਧਮਾਕਾ, ਬਾਇਲਰ ਫਟਿਆ , 2 ਮਜ਼ਦੂਰਾਂ ਦੀ ਮੌਤ

ਸਹਾਰਨਪੁਰ , 26 ਅਕਤੂਬਰ - ਸਹਾਰਨਪੁਰ ਦੇ ਸ਼ੇਖਪੁਰਾ ਇੰਡਸਟਰੀਅਲ ਏਰੀਆ ਵਿਚ ਇਕ ਟਾਇਰ ਫੈਕਟਰੀ ਵਿਚ ਇਕ ਵੱਡਾ ਧਮਾਕਾ ਹੋਇਆ। ਵੈਲਡਿੰਗ ਦੇ ਕੰਮ ਦੌਰਾਨ 2 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ...

ਅਜੀਤ ਡੈਸਕ 26-10-2025

ਸਹਾਰਨਪੁਰ , 26 ਅਕਤੂਬਰ - ਸਹਾਰਨਪੁਰ ਦੇ ਸ਼ੇਖਪੁਰਾ ਇੰਡਸਟਰੀਅਲ ਏਰੀਆ ਵਿਚ ਇਕ ਟਾਇਰ ਫੈਕਟਰੀ ਵਿਚ ਇਕ ਵੱਡਾ ਧਮਾਕਾ ਹੋਇਆ। ਵੈਲਡਿੰਗ ਦੇ ਕੰਮ ਦੌਰਾਨ 2 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 5 ਹੋਰ ਬੁਰੀ ਤਰ੍ਹਾਂ ਝੁਲਸ ਗਏ। ਜ਼ਖ਼ਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਰਿਪੋਰਟਾਂ ਅਨੁਸਾਰ ਵੈਲਡਿੰਗ ਦੇ ਕੰਮ ਦੌਰਾਨ ਫੈਕਟਰੀ ਦਾ ਬਾਇਲਰ ਅਚਾਨਕ ਫਟ ਗਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਫੈਕਟਰੀ ਦੇ ਅਹਾਤੇ ਤੋਂ ਕਾਲੇ ਧੂੰਏਂ ਦਾ ਗੁਬਾਰ ਉੱਠਿਆ, ਜਿਸ ਨਾਲ ਆਲੇ ਦੁਆਲੇ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ।

ਪਿਛਲੀ ਖ਼ਬਰ ਸੈਰ-ਸਪਾਟਾ ਖੇਤਰ ਵਿਚ ਟਿਕਾਊ , ਗ੍ਰਹਿ-ਪੱਖੀ ਅਭਿਆਸਾਂ ਨੂੰ ਯਕੀਨੀ ਬਣਾਉਣ ਦੀ ਸਹਿਮਤੀ ਅਗਲੀ ਖ਼ਬਰ ਪੰਜਾਬ ਵਿਚ 112 ਦਵਾਈਆਂ ਦੀ ਵਿਕਰੀ ’ਤੇ ਪਾਬੰਦੀ: ਸਿਹਤ ਮੰਤਰੀ ਨੇ ਹੁਕਮ ਕੀਤੇ ਜਾਰੀ