04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2025

ਦਰਿਆ ਰਸਤੇ ਪਾਕਿਸਤਾਨ ਤੋਂ ਭਾਰਤ ਪੁੱਜਾ ਨੌਜਵਾਨ ਗ੍ਰਿਫਤਾਰ

ਅਟਾਰੀ ਸਰਹੱਦ, 31 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਤੋਂ ਦਰਿਆ ਰਸਤੇ ਗੈਰ-ਕਾਨੂੰਨੀ ਢੰਗ ਨਾਲ...

ਅਜੀਤ ਡੈਸਕ 31-10-2025

ਅਟਾਰੀ ਸਰਹੱਦ, 31 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨ ਤੋਂ ਦਰਿਆ ਰਸਤੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ਅੰਦਰ ਦਾਖਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਬੀ.ਐਸ.ਐਫ. ਵਲੋਂ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਪਾਕਿਸਤਾਨੀ ਨਾਗਰਿਕ ਨੇ ਪਾਕਿਸਤਾਨ ਤੋਂ ਭਾਰਤ ਅੰਦਰ ਦਾਖਲ ਹੋਣ ਸਮੇਂ ਸਲਵਾਰ ਕਮੀਜ ਪਾਈ ਹੋਈ ਸੀ, ਜਿਸ ਕੋਲ ਇਕ ਮੋਬਾਇਲ ਤੇ ਇਕ ਲੋਈ ਸੀ,  ਬੀ.ਐਸ.ਐਫ. ਵਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ ਉਕਤ ਪਾਕਿਸਤਾਨੀ ਨਾਗਰਿਕ ਜਿਸ ਦੀ ਪਛਾਣ ਨਹੀਂ ਹੋ ਸਕੀ, ਉਹ ਪਾਕਿਸਤਾਨ ਤੋਂ ਜਾਣ-ਬੁੱਝ ਕੇ ਅੰਤਰਰਾਸ਼ਟਰੀ ਸਰਹੱਦ ਸਤਲੁਜ ਦਰਿਆ ਦੇ ਕੰਢੇ ਕੰਢੇ ਪੈਦਲ ਚੱਲਦਾ ਹੋਇਆ ਭਾਰਤ ਅੰਦਰ ਦਾਖਲ ਹੋਣ ਉਤੇ ਬੀ.ਐਸ.ਐਫ. ਜਲਾਲਾਬਾਦ ਵਿਖੇ ਡਿਊਟੀ ਨਿਭਾਅ ਰਹੇ ਜਵਾਨਾਂ ਨੇ ਕਾਬੂ ਕੀਤਾ। ਬੀ.ਐਸ.ਐਫ. ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਨਾਗਰਿਕ ਨੂੰ ਦਰਿਆ ਦੇ ਕੰਢੇ ਤੋਂ ਭਾਰਤ ਅੰਦਰ ਦਾਖਲ ਹੋਣ ਸਮੇਂ ਡਿਊਟੀ ਨਿਭਾਅ ਰਹੇ ਜਵਾਨਾਂ ਵਲੋਂ ਜ਼ੋਰ-ਜ਼ੋਰ ਦੀ ਆਵਾਜ਼ ਦੇ ਕੇ ਵਾਪਸ ਪਰਤਣ ਲਈ ਕਿਹਾ ਗਿਆ ਪਰ ਉਹ ਡਿਊਟੀ ਉਤੇ ਤਾਇਨਾਤ ਜਵਾਨਾਂ ਦੀ ਆਵਾਜ਼ ਦੀ ਪ੍ਰਵਾਹ ਨਾ ਕਰਦੇ ਹੋਏ ਜਲਦੀ ਨਾਲ ਭਾਰਤ ਅੰਦਰ ਦਾਖਲ ਹੋ ਗਿਆ, ਜਿਸ ਨੂੰ ਮੌਕੇ ਉਤੇ ਫੜ ਲਿਆ ਗਿਆ। ਗ੍ਰਿਫਤਾਰ ਪਾਕਿਸਤਾਨੀ ਨਾਗਰਿਕ ਕੋਲੋਂ ਬੀ.ਐਸ.ਐਫ. ਅਤੇ ਸਥਾਨਕ ਪੁਲਿਸ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈI 

ਪਿਛਲੀ ਖ਼ਬਰ ਹੇਅਰ ਡਰੈਸਰ 'ਤੇ ਫਾਇਰਿੰਗ ਮਾਮਲੇ 'ਚ ਹੋਰ ਹੋਣਗੇ ਵੱਡੇ ਖੁਲਾਸੇ - ਪੁਲਿਸ ਅਗਲੀ ਖ਼ਬਰ ਮੈਡੀਕਲ ਸਟੋਰ 'ਤੇ ਅਣਪਛਾਤਿਆਂ ਚਲਾਈਆਂ ਗੋਲੀਆਂ, ਇਕ ਜ਼ਖਮੀ