26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰਹੱਸਮੀ ਹਾਲਤ ਵਿਚ ਇਕ ਨੌਜਵਾਨ ਦਾ ਕਤਲ

ਧਨੌਲਾ, (ਬਰਨਾਲਾ), 6 ਨਵੰਬਰ (ਜਤਿੰਦਰ ਸਿੰਘ ਧਨੌਲਾ)- ਹਰਜਿੰਦਰ ਸਿੰਘ ਕਾਲਾ ਚੀਮਾ ਉਮਰ 47 ਸਾਲ ਪੁੱਤਰ ਗੁਰਮੇਲ ਸਿੰਘ ਦਾ ਬੀਤੀ ਰਾਤ ਰਹੱਸਮੀ ਹਾਲਤ ਵਿਚ ਕਤਲ ਹੋ ਜਾਣ ਦੀ...

ਅਜੀਤ ਡੈਸਕ 06-11-2025

ਧਨੌਲਾ, (ਬਰਨਾਲਾ), 6 ਨਵੰਬਰ (ਜਤਿੰਦਰ ਸਿੰਘ ਧਨੌਲਾ)- ਹਰਜਿੰਦਰ ਸਿੰਘ ਕਾਲਾ ਚੀਮਾ ਉਮਰ 47 ਸਾਲ ਪੁੱਤਰ ਗੁਰਮੇਲ ਸਿੰਘ ਦਾ ਬੀਤੀ ਰਾਤ ਰਹੱਸਮੀ ਹਾਲਤ ਵਿਚ ਕਤਲ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਕਾਲਾ ਚੀਮਾ ਆਪਣੇ ਚਾਚੇ ਦੀ ਪਿਛਲੇ ਦਿਨੀਂ ਹੋਈ ਮੌਤ ਸੰਬੰਧੀ ਦਾਨਗੜ ਰੋਡ ਨਜ਼ਦੀਕ ਭੋਗ ਦੇ ਕੰਮ ਵਿਚ ਲੱਗਾ ਹੋਇਆ ਸੀ। ਜਦ ਉਹ 11 ਵਜੇ ਤੱਕ ਵੀ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਕੀਤੀ ਗਈ।

ਉਸ ਦੀ ਸਕੂਟਰੀ ਪੰਜੌਰ ਸਿੰਘ ਦੇ ਖੇਤ ਨੇੜੇ ਪਹੀ ਨਜ਼ਦੀਕ ਖੜ੍ਹੀ ਦਿਖਾਈ ਦਿੱਤੀ ਤੇ ਅੱਗੇ ਜਾ ਕੇ ਦੇਖਿਆ ਤਾਂ ਕਾਲਾ ਚੀਮਾ ਮ੍ਰਿਤਕ ਹਾਲਤ ਵਿਚ ਪਿਆ ਸੀ, ਜਿਸ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਸਨ। ਇਤਲਾਹ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਤੁਰੰਤ ਮੁਰਦਘਾਟ ਬਰਨਾਲੇ ਭੇਜ ਦਿੱਤਾ ਗਿਆ। ਐਸ. ਐਚ. ਓ. ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਇਕ ਬੇਟਾ ਵੀ ਹੈ। ਘਟਨਾ ਸੁਣਦਿਆਂ ਹੀ ਇਲਾਕੇ ਭਰ ਅੰਦਰ ਸੋਗ ਫੈਲ ਗਿਆ।

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਨਿਹੰਗ ਸਿੰਘ ਫੌਜਾਂ ਵਲੋਂ ਕੱਢਿਆ ਜਾ ਰਿਹਾ ਹੈ ਮਹੱਲਾ ਅਗਲੀ ਖ਼ਬਰ ਉਤਰਾਖ਼ੰਡ: ਤੀਸਰੇ ਕੇਦਾਰ ਬਾਬਾ ਤੁੰਗਨਾਥ ਦੇ ਕਪਾਟ ਹੋਏ ਬੰਦ