23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਵੰਦੇ ਭਾਰਤ ਟ੍ਰੇਨ ਭਾਰਤੀਆਂ ਵਲੋਂ ਭਾਰਤੀਆਂ ਲਈ ਬਣਾਈ ਗਈ ਹੈ- ਪ੍ਰਧਾਨ ਮੰਤਰੀ ਮੋਦੀ

ਵਾਰਾਣਸੀ, 8 ਨਵੰਬਰ- ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ੀ ਯਾਤਰੀ ਵੀ ਵੰਦੇ...

ਅਜੀਤ ਡੈਸਕ 08-11-2025

ਵਾਰਾਣਸੀ, 8 ਨਵੰਬਰ- ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ੀ ਯਾਤਰੀ ਵੀ ਵੰਦੇ ਭਾਰਤ ਐਕਸਪ੍ਰੈਸ ਤੋਂ ਹੈਰਾਨ ਹਨ। ਵੰਦੇ ਭਾਰਤ ਇਕ ਅਜਿਹੀ ਟ੍ਰੇਨ ਹੈ ਜੋ ਭਾਰਤੀਆਂ ਲਈ, ਭਾਰਤੀਆਂ ਦੁਆਰਾ ਅਤੇ ਭਾਰਤੀਆਂ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਕੀ ਅਸੀਂ ਪਹਿਲਾਂ ਇਹ ਕਰ ਸਕਦੇ ਸੀ? ਇਹ ਸਭ ਵਿਦੇਸ਼ਾਂ ਵਿਚ ਹੁੰਦਾ ਸੀ। ਹੁਣ ਅਸੀਂ ਇਹ ਕਰ ਰਹੇ ਹਾਂ, ਇਹ ਇਥੇ ਬਣਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਭਾਸ਼ਣ "ਨਮਹ ਪਾਰਵਤੀ ਪਟੇਏ" ਨਾਲ ਸ਼ੁਰੂ ਕੀਤਾ ਅਤੇ ਲਗਭਗ 18 ਮਿੰਟ ਤੱਕ ਸੰਬੋਧਨ ਕੀਤਾ। ਉਨ੍ਹਾਂ ਵਲੋਂ ਉਦਘਾਟਨ ਕੀਤੀਆਂ ਗਈਆਂ ਟ੍ਰੇਨਾਂ ਵਾਰਾਣਸੀ ਅਤੇ ਖਜੂਰਾਹੋ, ਫਿਰੋਜ਼ਪੁਰ ਅਤੇ ਦਿੱਲੀ, ਏਰਨਾਕੁਲਮ ਅਤੇ ਬੰਗਲੁਰੂ, ਅਤੇ ਲਖਨਊ ਅਤੇ ਸਹਾਰਨਪੁਰ ਵਿਚਕਾਰ ਚੱਲਣਗੀਆਂ। ਇਹ ਅੱਠਵੀਂ ਵੰਦੇ ਭਾਰਤ ਟ੍ਰੇਨ ਹੈ ਜੋ ਵਾਰਾਣਸੀ ਨੂੰ ਮਿਲੀ ਹੈ।

ਇਹ ਇਸ ਸਾਲ ਮੋਦੀ ਦੀ ਵਾਰਾਣਸੀ ਦੀ ਪੰਜਵੀਂ ਯਾਤਰਾ ਹੈ ਅਤੇ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ 53ਵੀਂ ਯਾਤਰਾ ਹੈ। ਪ੍ਰਧਾਨ ਮੰਤਰੀ ਸ਼ੁੱਕਰਵਾਰ ਸ਼ਾਮ 5 ਵਜੇ ਵਾਰਾਣਸੀ ਪਹੁੰਚੇ। ਉਨ੍ਹਾਂ ਹਵਾਈ ਅੱਡੇ ਤੋਂ ਬਨਾਰਸ ਰੇਲ ਇੰਜਣ ਫੈਕਟਰੀ (ਬਾਰੇਕਾ) ਗੈਸਟ ਹਾਊਸ ਤੱਕ ਸੜਕ ਰਾਹੀਂ ਯਾਤਰਾ ਕੀਤੀ। ਭਾਜਪਾ ਵਰਕਰਾਂ ਨੇ 27 ਕਿਲੋਮੀਟਰ ਦੇ ਰਸਤੇ 'ਤੇ ਵੱਖ-ਵੱਖ ਥਾਵਾਂ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।

ਪਿਛਲੀ ਖ਼ਬਰ 350 ਸਾਲਾ ਸ਼ਤਾਬਦੀ ਦੇ ਸੰਬੰਧ ਵਿਚ ਆਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਅਗਲੀ ਖ਼ਬਰ ਸ਼ਰਧਾਲੂਆਂ ਦਾ ਜਥਾ ਪੰਜਾ ਸਾਹਿਬ ਹਸਨ ਅਬਦਾਲ ਤੋਂ ਕਰਤਾਰਪੁਰ ਸਾਹਿਬ ਲਈ ਰਵਾਨਾ